Jalalabad News : ਜਲਾਲਾਬਾਦ ਪੁਲਿਸ ਨੇ ਦੋ ਨਸ਼ਾ ਤਸਕਰ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ
Jalalabad News : 35 ਗ੍ਰਾਮ ਹੈਰੋਇਨ ਹੋਈ ਬਰਾਮਦ
file photo
Jalalabad News in Punjabi : ਜਲਾਲਾਬਾਦ ਦੀ ਥਾਣਾ ਵੈਰੋਕਾ ਪੁਲਿਸ ਨੇ ਨਸ਼ੇ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਤੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਮਹਿਲਾਵਾਂ ’ਚੋਂ ਇੱਕ ਮਹਿਲਾ ਬਾਥਰੂਮ ਜਾਣ ਦੇ ਬਹਾਨੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ।
ਇਸ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਣੇ ਦੇ ਨਾਈਟ ਮੁੰਨਸ਼ੀ, ਡਿਊਟੀ ਅਫ਼ਸਰ ਸਮੇਤ 4 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਹਾਲਾਂਕਿ ਡੀਐਸਪੀ ਜਤਿੰਦਰ ਸਿੰਘ ਗਿੱਲ ਦਾ ਕਹਿਣਾ ਕਿ ਇਸ ਮਾਮਲੇ ’ਚ 24 ਘੰਟਿਆਂ ’ਚ ਫ਼ਰਾਰ ਮਹਿਲਾ ਨੂੰ ਵੀ ਫੜ ਲਿਆ ਗਿਆ।
(For more news apart from Jalalabad Police Arrests Two Female Drug Smugglers News in Punjabi, stay tuned to Rozana Spokesman)