Punjabi death in McLeodganj News: ਮੈਕਲੋਡਗੰਜ ਘੁੰਮਣ ਗਏ ਪੰਜਾਬ ਦੇ ਨੌਜਵਾਨ ਦੀ ਮੌਤ, ਸੈਲਫ਼ੀ ਲੈਂਦੇ ਸਮੇਂ ਖੂਹ 'ਚ ਡਿੱਗਿਆ
Punjabi death in McLeodganj News: ਦੋਸਤਾਂ ਨਾਲ ਘੁੰਮਣ ਗਿਆ ਸੀ ਜਸਟਿਨ
Punjabi death while visiting McLeodganj News in punjabi: ਹਿਮਾਚਲ ਦੇ ਧਰਮਸ਼ਾਲਾ ਦੇ ਮੈਕਲੋਡਗੰਜ 'ਚ ਸੈਲਫ਼ੀ ਲੈਂਦੇ ਸਮੇਂ ਖੂਹ 'ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਟਿਨ ਵਾਸੀ ਬਟਾਲਾ (ਪੰਜਾਬ) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮੈਡੀਕਲ ਵਿਦਿਆਰਥੀ ਜਸਟਿਨ ਵਾਟਰਫਾਲ ਨੇੜੇ ਸੈਲਫ਼ੀ ਲੈ ਰਿਹਾ ਸੀ। ਉਹ ਮੰਗਲਵਾਰ ਸ਼ਾਮ 7 ਵਜੇ ਆਪਣੇ ਦੋ ਦੋਸਤਾਂ ਆਸ਼ੀਸ਼ ਅਤੇ ਪੀਟਰ ਨਾਲ ਝਰਨਾ ਦੇਖਣ ਆਇਆ ਸੀ। ਸੈਲਫ਼ੀ ਲੈਂਦੇ ਸਮੇਂ ਉਸ ਦਾ ਪੈਰ ਇਕ ਪੱਥਰ ਤੋਂ ਫਿਸਲ ਗਿਆ।
ਇਸ ਕਾਰਨ ਉਹ ਪਾਣੀ ਨਾਲ ਭਰੇ ਡੂੰਘੇ ਖੂਹ ਵਿੱਚ ਡਿੱਗ ਗਿਆ। ਆਵਾਜ਼ ਸੁਣ ਕੇ ਸਥਾਨਕ ਨੌਜਵਾਨਾਂ ਨੇ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ। ਸਥਾਨਕ ਲੋਕਾਂ ਨੇ ਜਸਟਿਨ ਨੂੰ ਤੁਰੰਤ ਟੈਕਸੀ ਰਾਹੀਂ ਜ਼ੋਨਲ ਹਸਪਤਾਲ ਧਰਮਸ਼ਾਲਾ ਪਹੁੰਚਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇੱਥੋਂ ਦੇ ਡਾਕਟਰਾਂ ਨੇ ਉਸ ਨੂੰ ਟਾਂਡਾ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ। ਇਸ ਦੌਰਾਨ ਉਸ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਮੈਕਲੋਡਗੰਜ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ। ਕਾਂਗੜਾ ਪੁਲਿਸ ਨੇ ਸੈਲਾਨੀਆਂ ਨੂੰ ਭਾਗਸੁਨਾਗ ਝਰਨੇ ਵਰਗੀਆਂ ਥਾਵਾਂ 'ਤੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।