ਨਾਭਾ ’ਚ ਹੋਏ ਇਕੋ ਦਿਨ ਦੋ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਭਾ ਦੇ ਪਿੰਡ ਸਾਧੋਹੇੜੀ ਵਿਖੇ ਰਹਿੰਦੇ ਦੋ ਦੋਸਤ ਜਫ਼ਰਦੀਨ ਤੇ ਹਰਜਿੰਦਰ ਸਿੰਘ ਵਿਚ ਤਕਰਾਰਬਾਜ਼ੀ ਤੋਂ ਝਗੜਾ ਕਾਫ਼ੀ ਵੱਧ ਗਿਆ ਜਿਸ ਉਤੇ ਹਰਜਿੰਦਰ ਸਿੰਘ ਨੇ ਪਿਸਤੌਲ

File Photo

ਨਾਭਾ, 1 ਮਈ (ਬਲਵੰਤ ਹਿਆਣਾ) : ਨਾਭਾ ਦੇ ਪਿੰਡ ਸਾਧੋਹੇੜੀ ਵਿਖੇ ਰਹਿੰਦੇ ਦੋ ਦੋਸਤ ਜਫ਼ਰਦੀਨ ਤੇ ਹਰਜਿੰਦਰ ਸਿੰਘ ਵਿਚ ਤਕਰਾਰਬਾਜ਼ੀ ਤੋਂ ਝਗੜਾ ਕਾਫ਼ੀ ਵੱਧ ਗਿਆ ਜਿਸ ਉਤੇ ਹਰਜਿੰਦਰ ਸਿੰਘ ਨੇ ਪਿਸਤੌਲ ਨਾਲ ਜਫ਼ਰਦੀਨ ਦੇ ਸੀਨੇ ਵਿਚ ਗੋਲੀ ਮਾਰ ਉਸ ਦਾ ਕਤਲ ਕਰ ਫ਼ਰਾਰ ਹੋ ਗਿਆ। ਫਿਲਹਾਲ ਝਗੜੇ ਦੇ ਪਿੱਛੇ ਅਸਲੀ ਕਾਰਨਾਂ ਦਾ ਪਤਾ ਨਹੀਂ ਲਗਾ ਹੈ।  ਇਸ ਸੰਬੰਧੀ ਮ੍ਰਿਤਕ ਜਫ਼ਰਦੀਨ ਦੇ ਪਿਤਾ ਨੇ ਕਿਹਾ ਕਿ ਦੋਹਾਂ ਦੀ ਪੁਰਾਣੀ ਦੋਸਤੀ ਸੀ ਹਰਜਿੰਦਰ ਸਿੰਘ ਨੇ ਅਪਣੀ ਪਿਸਤੌਲ ਨਾਲ ਜਫ਼ਰਦੀਨ ਦੇ ਸੀਨੇ ਵਿਚ ਗੋਲੀ ਮਾਰ ਉਸ ਦਾ ਕਤਲ ਕਰ ਫ਼ਰਾਰ ਹੋ ਗਿਆ।  ਦੂਸਰੇ ਮਾਮਲੇ ਮੁਤਾਬਕ ਇਲਾਕੇ ਦੇ ਪਿੰਡ ਛੀਂਟਾਵਾਲਾ ਵਿਖੇ ਇਕ ਪਤੀ ਨੇ ਪਰਵਾਰਕ ਝਗੜੇ ਦੌਰਾਨ ਤੇਜ਼ਧਾਰ ਹਥਿਆਰ ਨਾਲ ਅਪਣੀ ਪਤਨੀ ਦੇ ਸਿਰ ਉਤੇ ਵਾਰ ਕਰ ਉਸ ਦਾ ਕਤਲ ਕਰ ਫ਼ਰਾਰ ਹੋ ਗਿਆ।  ਮ੍ਰਿਤਕਾ ਦੇ ਬੇਟੇ ਨੂੰ ਘਟਨਾ ਬਾਰੇ ਪਤਾ ਚਲਿਆ ਜੋ ਮੌਕੇ ਉਤੇ ਪਹੁੰਚਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਸਦਰ ਪੁਲਿਸ ਵਲੋਂ ਰਾਣੀ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਅਸਪਤਾਲ ਪਹੁੰਚਾਇਆ। ਥਾਣਾ ਸਦਰ ਇੰਚਾਰਜ ਜੈਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ  ਦੋਹਾਂ ਮਾਮਲਿਆਂ ਸਬੰਧੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਦੇ ਦੋਸ਼ੀ ਫ਼ਰਾਰ ਹਨ ਜੋ ਜਲਦ ਗਿ੍ਰਫ਼ਤਾਰ ਕੀਤੇ ਜਾਣਗੇ।