ਪ੍ਰੇਸ਼ਾਨ ਲੜਕੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਜਮਾਲਪੁਰ ਅਧੀਨ ਪੈਂਦੇ ਗੁਰੂ ਨਾਨਕ ਨਗਰ ਮੁੰਡੀਆਂ ਕਲਾਂ ਦੀ ਰਹਿਣ ਵਾਲੀ 18 ਸਾਲ ਦੀ ਲੜਕੀ ਨੇ

File Photo

ਲੁਧਿਆਣਾ, 1 ਮਈ (ਕਿਰਨਵੀਰ ਸਿੰਘ ਮਾਂਗਟ): ਥਾਣਾ ਜਮਾਲਪੁਰ ਅਧੀਨ ਪੈਂਦੇ ਗੁਰੂ ਨਾਨਕ ਨਗਰ ਮੁੰਡੀਆਂ ਕਲਾਂ ਦੀ ਰਹਿਣ ਵਾਲੀ 18 ਸਾਲ ਦੀ ਲੜਕੀ ਨੇ ਅਪਣੇ ਨਾਲ ਪੜ੍ਹਣ ਵਾਲੇ ਲੜਕੇ ਤੋਂ ਪ੍ਰੇਸ਼ਾਨ ਹੋ ਕੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੀ ਜਾਣਕਾਰੀ ਮਿਲਦੇ ਹੀ ਚੌਂਕੀ ਮੁੰਡੀਆਂ ਦੇ ਇੰਚਾਰਜ ਹਰਭਜਨ ਸਿੰਘ ਨੇ ਮੌਕੇ ਉਤੇ ਪਹੁੰਚ ਲਾਸ਼  ਦਾ ਸਿਵਲ ਹਸਪਤਾਲ ਪੋਸਟਮਾਟਮ ਕਰਵਾ ਮ੍ਰਿਤਕ ਲੜਕੀ ਕੇ ਪਰਵਾਰ ਦੇ ਬਿਆਨ ਉਤੇ ਮਰਨ ਲਈ ਮਜਬੂਰ ਕਰਨ ਵਾਲੇ ਦੋਸ਼ੀ ਲੜਕੇ ਦੇ ਵਿਰੁਧ  ਮਾਮਲਾ ਦਰਜ ਕਰ ਦੋਸ਼ੀ ਮੁੰਕਲ ਵਾਸੀ ਜੀਟੀਬੀ ਨਗਰ ਨੂੰ ਕਾਬੂ ਕਰ ਕਾਰਵਾਈ ਕਰ ਦਿਤੀ ਗਈ ਹੈ। ਚੌਂਕੀ ਇੰਜਾਰਜ ਹਰਭਜਨ ਸਿੰਘ ਨੇ ਦਸਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਨੇ ਦਸਿਆ ਕਿ ਉਸ ਦੀ ਲੜਕੀ ਦੀ ਕਲਾਸ ਦਾ ਇਕ ਲੜਕਾ ਮੁੰਕਲ ਨੇ ਉਸ  ਦੀ ਲੜਕੀ ਦੀ ਅਸ਼ਲੀਲ ਵੀਡੀਉ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਲਗਾ ਜਿਸ ਤੋਂ ਤੰਗ ਆ ਕੇ ਉਸ ਦੀ ਲੜਕੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ ।