ਕੋਰੋਨਾ ਨੂੰ ਹਰਾਉਣ ਲਈ ਸਖ਼ਤ ਤਾਲਾਬੰਦੀ ਦੀ ਜ਼ਰੂਰਤ : ਏਮਜ਼ ਮੁਖੀ
ਕੋਰੋਨਾ ਨੂੰ ਹਰਾਉਣ ਲਈ ਸਖ਼ਤ ਤਾਲਾਬੰਦੀ ਦੀ ਜ਼ਰੂਰਤ : ਏਮਜ਼ ਮੁਖੀ
ਨਵੀਂ ਦਿੱਲੀ, 2 ਮਈ : ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚ ਏਮਜ਼ ਮੁਖੀ ਡਾ. ਰਣਦੀਪ ਗੁਲੇਰੀਆ ਨੇ ਇਕ ਇੰਟਰਵਿਊ ’ਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਤਾਲਾਬੰਦੀ ਦੀ ਜ਼ਰੂਰਤ ਹੈ, ਜਿਵੇਂ ਪਿਛਲੇ ਸਾਲ ਮਾਰਚ ’ਚ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਿਹਤ ਬਣਤਰ ‘ਸੀਮਾ ਤਕ ਖਿੱਚੀ ਹੋਈ’ ਹੈ ਅਤੇ 10 ਫ਼ੀ ਸਦੀ ਤੋਂ ਵੱਧ ਸਕਾਰਾਤਮਕ ਦਰਾਂ ਨਾਲ ਖੇਤਰਾਂ ’ਚ ਦੂਜੀ ਕੋਰੋਨਾ ਲਹਿਰ ਨੂੰ ਰੋਕਣ ਦੀ ਜ਼ਰੂਰਤ ਹੈ।
ਡਾ. ਗੁਲੇਰੀਆ ਨੇ ਕਿਹਾ ਕਿ ਤੇਜ਼ ਗਤੀ ਨਾਲ ਫੈਲ ਰਹੇ ਵਾਇਰਸ ਨੂੰ ਰੋਕਣ ਲਈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਸਮੇਤ ਕਈ ਸੂਬਿਆਂ ’ਚ ਰਾਤ ਦਾ ਕਰਫ਼ਿਊ ਅਤੇ ਵੀਕੈਂਡ ਤਾਲਾਬੰਦੀ ਲਗਾਈ ਗਈ ਹੈ ਪਰ ਇਥੇ ਜ਼ਿਆਦਾਤਰ ਅਸਰ ਸਾਬਤ ਨਹੀਂ ਹੋਏ।
ਉਨ੍ਹਾਂ ਦਿੱਲੀ ’ਚ ਇਕ ਡਾਕਟਰ ਦੀ ਮੌਤ ਨੂੰ ਨਿਜੀ ਨੁਕਸਾਨ ਦੱਸਦੇ ਹੋਏ ਕਿਹਾ ਕਿ ਡਾ. ਆਰ.ਕੇ. ਹਿਮਥਾਨੀ ਉਨ੍ਹਾਂ 12 ਲੋਕਾਂ ’ਚੋਂ ਇਕ ਸਨ, ਜਿਨ੍ਹਾਂ ਨੇ ਬੱਤਰਾ ਹਸਪਤਾਲ ’ਚ ਆਕਸੀਜਨ ਦੀ ਘਾਟ ਹੋਣ ਤੋਂ ਬਾਅਦ ਦਮ ਤੋੜਿਆ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਇਕ ਨਿਜੀ ਨੁਕਸਾਨ ਸੀ, ਕਿਉਂਕਿ ਮੈਂ ਉਨ੍ਹਾਂ ਨੂੰ ਵਿਦਿਆਰਥੀ ਦਿਨਾਂ ਤੋਂ ਜਾਣਦਾ ਸੀ।
ਡਾ. ਗੁਲੇਰੀਆ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਸਾਨੂੰ ਇਸ ਗਿਣਤੀ ਨੂੰ ਹੇਠਾਂ ਲਿਆਉਣ ਲਈ ਹਮਲਾਵਰ ਤਰੀਕੇ ਨਾਲ ਕੰਮ ਕਰਨਾ ਹੋਵੇਗਾ। ਦੁਨੀਆ ’ਚ ਕੋਈ ਵੀ ਸਿਹਤ ਪ੍ਰਣਾਲੀ ਇਸ ਤਰ੍ਹਾਂ ਦੀ ਮਹਾਂਮਾਰੀ ਦਾ ਪ੍ਰਬੰਧਨ ਨਹੀਂ ਕਰ ਸਕਦੀ ਹੈ। ਸਖ਼ਤ ਪਾਬੰਦੀ ਜਾਂ ਫਿਰ ਤਾਲਾਬੰਦੀ ਜੋ ਵੀ ਉਹ ਕਰਨਾ ਚਾਹੀਦਾ। (ਏਜੰਸੀ)