ਦਿੱਲੀ ਯੂਨੀਵਰਸਿਟੀ ਨੇ ਵਿਚਾਲੇ ਪੜ੍ਹਾਈ ਛੱਡ ਚੁਕੇ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਬੈਠਣ ਲਈ ਦਿਤਾ ਮੌਕਾ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਯੂਨੀਵਰਸਿਟੀ ਨੇ ਵਿਚਾਲੇ ਪੜ੍ਹਾਈ ਛੱਡ ਚੁਕੇ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਬੈਠਣ ਲਈ ਦਿਤਾ ਮੌਕਾ

image

ਨਵੀਂ ਦਿੱਲੀ, 2 ਮਈ : ਦਿੱਲੀ ਯੂਨੀਵਰਸਿਟੀ (ਡੀਯੂ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕਿਸੇ ਕਾਰਣ ਕਰ ਕੇ ਆਖ਼ਰੀ ਸਾਲ ’ਚ ਪੜ੍ਹਾਈ ਛੱਡ ਚੁੱਕੇ ਵਿਦਿਆਰਥੀ ਇਕ ਵਾਰ ਦੇ ‘ਸ਼ਤਾਬਦੀ ਅਵਸਰ’ ਅਧੀਨ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਪਰੀਖਿਆ ’ਚ ਬੈਠ ਸਕਦੇ ਹਨ ਅਤੇ ਅਪਣੀ ਡਿਗਰੀ ਪੂਰੀ ਕਰ ਸਕਦੇ ਹਨ। ਡੀਯੂ ਨੇ ਇਕ ਮਈ ਤੋਂ ਸ਼ੁਰੂ ਹੋਏ ਸਾਲ ਚੱਲਣ ਵਾਲੇ ਅਪਣੇ ਸ਼ਤਾਬਦੀ ਸਮਾਰੋਹ ਦੇ ਮੱਦੇਨਜ਼ਰ ਆਖ਼ਰੀ ਸਾਲ ’ਚ ਪੜ੍ਹਾਈ ਛੱਡ ਚੁੱਕੇ ਵਿਦਿਆਰਥੀਆਂ ਨੂੰ ਇਕ ਵਾਰ ਲਈ ਇਕ ਮੌਕਾ ਦਿਤਾ ਹੈ। ਯੂਨੀਵਰਸਿਟੀ ਦੇ ਪਰੀਖਿਆ ਡੀਨ ਨੇ ਇਕ ਅਧਿਕਾਰਕ ਹੁਕਮ ’ਚ ਕਿਹਾ ਕਿ ਬੀ.ਏ., ਐਮ.ਏ. ਅਤੇ ਵਪਾਰਕ ਪਾਠਕ੍ਰਮ ਦੇ ਵਿਦਿਆਰਥੀ ਜਿਨ੍ਹਾਂ ਨਿਯਮਿਤ ਪਾਠਕ੍ਰਮ ’ਚ ਦਾਖ਼ਲਾ ਲਿਆ, ਗ਼ੈਰ ਕਾਲਜੀ ਮਹਿਲਾ ਸਿਖਿਆ ਬੋਰਡ, ਸਕੂਲ ਆਫ਼ ਓਪਨ ਲਰਨਿੰਗ ਅਤੇ ਐਕਸਟਰਨਲ ਸੈਲ ਦੇ ਵਿਦਿਆਰਥੀ ਦਾਖ਼ਲੇ ਲਈ ਅਰਜ਼ੀਆਂ ਦੇ ਸਕਦੇ ਹਨ। ਡੀਯੂ ਦੇ ਅਧੀਨ ਆਉਣ ਵਾਲੇ ਕਾਲਜਾਂ, ਵਿਭਾਗਾਂ ਅਤੇ ਕੇਂਦਰਾਂ ਨੂੰ 20 ਜੂਨ 2022 ਤਕ ਅਜਿਹੇ ਵਿਦਿਆਰਥੀਆਂ ਵਲੋਂ ਭਰੇ ਦਾਖ਼ਲੇ ਫਾਰਮਾਂ ਦੀ ਪੁਸ਼ਟੀ ਅਤੇ ਤਸਦੀਕ ਪੂਰਾ ਕਰਨ ਲਈ ਕਿਹਾ ਗਿਆ ਹੈ।     (ਪੀਟੀਆਈ)