ਨਵਜੋਤ ਸਿੱਧੂ ਅੱਜ ਅੰਮ੍ਰਿਤਸਰ 'ਚ ਕੱਢਣਗੇ ਕੈਂਡਲ ਮਾਰਚ; ਏਕਤਾ, ਸ਼ਾਂਤੀ ਤੇ ਭਾਈਚਾਰੇ ਦਾ ਦੇਣਗੇ ਸੁਨੇਹਾ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੂੰ ਸ਼ਾਮ 6.30 ਵਜੇ ਪਹੁੰਚਣ ਦੀ ਕੀਤੀ ਅਪੀਲ

Navjot singh Sidhu

ਚੰਡੀਗੜ੍ਹ : ਪਟਿਆਲਾ 'ਚ ਹਿੰਦੂ-ਸਿੱਖਾਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਕੈਂਡਲ ਮਾਰਚ ਕਰਨ ਦਾ ਐਲਾਨ ਕੀਤਾ ਹੈ।

ਸਿੱਧੂ ਨੇ ਟਵਿਟਰ 'ਤੇ ਪੋਸਟ ਪਾ ਕੇ ਲੋਕਾਂ ਨੂੰ ਸ਼ਾਮ 6.30 ਵਜੇ ਪਹੁੰਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਵਿੱਚ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਗੱਲ ਵੀ ਕਹੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵਿੱਟਰ 'ਤੇ ਇਕ ਪੋਸਟ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਪੰਜਾਬ ਦਾ ਧਰੁਵੀਕਰਨ ਕਰਨਾ ਚਾਹੁੰਦੇ ਹੋ ਤਾਂ ਫੁੱਟ ਪਾਊ ਤਾਕਤਾਂ ਵਿਰੁੱਧ ਏਕਤਾ, ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਲਈ ਕੱਢਦੇ ਜਾ ਰਹੇ ਕੈਂਡਲ ਮਾਰਚ ਦਾ ਹਿੱਸਾ ਜ਼ਰੂਰ ਬਣੋ।

ਇਹ ਕੈਂਡਲ ਮਾਰਚ ਅੱਜ ਸ਼ਾਮ 6:30 ਵਜੇ ਅੰਮ੍ਰਿਤਸਰ ਦੇ ਟਾਊਨ ਹਾਲ ਵਿਖੇ ਬੀ.ਆਰ.ਅੰਬੇਡਕਰ ਦੇ ਬੁੱਤ ਤੋਂ ਸ਼ੁਰੂ ਹੋ ਕੇ ਜਲਿਆਂਵਾਲਾ ਬਾਗ ਵਿਖੇ ਸਮਾਪਤ ਹੋਵੇਗਾ। ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ 'ਪੰਜਾਬੀਅਤ' ਦਾ ਸਮਾਜਿਕ-ਆਰਥਿਕ ਤਾਣਾ-ਬਾਣਾ ਸਾਡਾ ਅਜਿੱਤ ਹਥਿਆਰ ਹੈ।