ਯੂਰਪ ਯਾਤਰਾ ਦੌਰਾਨ ਜਰਮਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਯੂਰਪ ਯਾਤਰਾ ਦੌਰਾਨ ਜਰਮਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਜਰਮਨ ਚਾਂਸਲਰ ਓਲਾਫ਼ ਸਕੋਲਜ਼ ਨਾਲ ਕੀਤੀ ਦੁਵੱਲੀ ਗੱਲਬਾਤ
ਬਰਲਿਨ, 2 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ਼ ਸਕੋਲਜ਼ ਨਾਲ ਮੁਲਾਕਾਤ ਕੀਤੀ, ਜਿਸ ਵਿਚ ਦੋਵਾਂ ਨੇਤਾਵਾਂ ਦੇ ਰਣਨੀਤਕ, ਖੇਤਰੀ ਅਤੇ ਵਿਸ਼ਵ ਵਿਕਾਸ ’ਤੇ ਵਿਚਾਰ ਵਟਾਂਦਰੇ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ ਦੇ ਪਹਿਲੇ ਪੜਾਅ ’ਤੇ ਸੋਮਵਾਰ ਸਵੇਰੇ ਜਰਮਨੀ ਪਹੁੰਚੇ। ਮੋਦੀ ਆਪਣੇ ਦੌਰੇ ਦੌਰਾਨ ਡੈਨਮਾਰਕ ਅਤੇ ਫਰਾਂਸ ਵੀ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦੀ ਯੂਰਪ ਯਾਤਰਾ ਯੂਕ੍ਰੇਨ ਸੰਕਟ ਦੇ ਵਿਚਕਾਰ ਹੋ ਰਹੀ ਹੈ, ਜਿਸ ਨੂੰ ਲੈ ਕੇ ਲਗਭਗ ਪੂਰਾ ਯੂਰਪ ਰੂਸ ਵਿਰੁਧ ਇਕਜੁੱਟ ਹੈ। ਬਰਲਿਨ ਪਹੁੰਚਣ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਚਾਂਸਲਰ ਦਫ਼ਤਰ (ਚਾਂਸਲਰ) ਦੇ ਸਾਹਮਣੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ, ਜਿੱਥੇ ਉਹ ਚਾਂਸਲਰ ਓਲਾਫ਼ ਸਕੋਲਜ਼ ਨਾਲ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਭਾਰਤ-ਜਰਮਨੀ ਸਹਿਯੋਗ ਦਾ ਵਿਸਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚਾਂਸਲਰ ਓਲਾਫ਼ ਸਕੋਲਜ਼ ਨੇ ਬਰਲਿਨ ਵਿਚ ਮੁਲਾਕਾਤ ਕੀਤੀ।
ਦਸੰਬਰ 2021 ਵਿਚ ਅਹੁਦਾ ਸੰਭਾਲਣ ਵਾਲੇ ਜਰਮਨ ਚਾਂਸਲਰ ਸ਼ੋਲਜ਼ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੈ। ਦੋਵੇਂ ਨੇਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਜੀ-20 ਬੈਠਕ ’ਚ ਮਿਲੇ ਸਨ, ਜਦੋਂ ਸਕੋਲਜ਼ ਉਸ ਸਮੇਂ ਵਾਈਸ ਚਾਂਸਲਰ ਅਤੇ ਵਿੱਤ ਮੰਤਰੀ ਸਨ। ਮੋਦੀ ਅਤੇ ਓਲਾਫ਼ 6ਵੇਂ ਭਾਰਤ-ਜਰਮਨੀ ਇੰਟਰਗਵਰਨਮੈਂਟਲ ਕੰਸਲਟੇਸ਼ਨਜ਼ (973) ਸਮਾਗਮ ਦੀ ਸਹਿ-ਪ੍ਰਧਾਨਗੀ ਕਰਨਗੇ। 973 2011 ਵਿਚ ਸ਼ੁਰੂ ਕੀਤਾ ਗਿਆ ਸੀ। ਇਹ ਇਕ ਨਿਵੇਕਲਾ ਦੁਵੱਲਾ ਸਿਸਟਮ ਹੈ ਜੋ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਦੁਵੱਲੇ ਮੁੱਦਿਆਂ ਦੀ ਇਕ ਵਿਸ਼ਾਲ ਸ਼੍ਰੇਣੀ ’ਤੇ ਤਾਲਮੇਲ ਕਰਨ ਦੀ ਆਗਿਆ ਦਿੰਦਾ ਹੈ। ਇਸ ਪ੍ਰੋਗਰਾਮ ’ਚ ਦੋਵਾਂ ਦੇਸ਼ਾਂ ਦੇ ਕਈ ਮੰਤਰੀ ਵੀ ਹਿੱਸਾ ਲੈਣਗੇ।
ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਬੈਠਕ ’ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਦਾ ਇਹ ਜਰਮਨੀ ਦਾ ਪੰਜਵਾਂ ਦੌਰਾ ਹੈ। ਇਸ ਤੋਂ ਪਹਿਲਾਂ ਉਹ ਅਪ੍ਰੈਲ 2018, ਜੁਲਾਈ 2017, ਮਈ 2017 ਅਤੇ ਅਪ੍ਰੈਲ 2015 ਵਿਚ ਜਰਮਨੀ ਗਏ ਸਨ। ਯੂਰਪ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਬਰਲਿਨ ਦੀ ਉਨ੍ਹਾਂ ਦੀ ਯਾਤਰਾ ਚਾਂਸਲਰ ਸ਼ੋਲਜ਼ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ, ਜਿਨ੍ਹਾਂ ਨੂੰ ਉਹ ਪਿਛਲੇ ਸਾਲ ਜੀ-20 ਵਿਚ ਮਿਲੇ ਸਨ, ਜਦੋਂ ਉਹ ਵਾਈਸ ਚਾਂਸਲਰ ਅਤੇ ਵਿੱਤ ਮੰਤਰੀ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ 6ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (973) ਦੀ ਸਹਿ-ਪ੍ਰਧਾਨਗੀ ਕਰਾਂਗੇ, ਇਕ ਵਿਸ਼ੇਸ਼ ਪ੍ਰੋਗਰਾਮ ਜੋ ਭਾਰਤ ਸਿਰਫ਼ ਜਰਮਨੀ ਨਾਲ ਕਰਦਾ ਹੈ।