ਪਿਤਾ ਚਲਾਉਂਦੇ ਹਨ ਜੱਜ ਦੀ ਕਾਰ, ਹੁਣ ਬੇਟੀ ਚਲਾਏਗੀ ਅਦਾਲਤ ’ਚ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੱਜ ਦੇ ਡਰਾਈਵਰ ਦੀ ਬੇਟੀ ਪਹਿਲੀ ਕੋਸ਼ਿਸ਼ ’ਚ ਹੀ ਬਣੀ ਸਿਵਲ ਜੱਜ

Vanshita Gupta

 

ਨਵੀਂ ਦਿੱਲੀ : ਕਿਸੇ ਦਾ ਹੌਸਲਾ ਵਧਾਉਣਾ ਹੋਵੇ ਤਾਂ ਉਸ ਨੂੰ ਅਜਿਹੇ ਲੋਕਾਂ ਦੀ ਮਿਸਾਲ ਦਿਤੀ ਜਾਂਦੀ ਹੈ, ਜਿਨ੍ਹਾਂ ਨੇ ਕਿਸੇ ਅਸੰਭਵ ਜਿਹੇ ਲੱਗਣ ਵਾਲੇ ਸੁਫਨੇ ਨੂੰ ਅਪਣੀ ਮਿਹਨਤ ਨਾਲ ਸਾਕਾਰ ਕਰ ਦਿਤਾ ਹੋਵੇ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੀ ਇਕ ਕੁੜੀ ਨੇ ਅਪਣੀ ਲਗਨ ਅਤੇ ਮਿਹਨਤ ਨਾਲ ਅਪਣੇ ਭਵਿੱਖ ਨੂੰ ਇੰਨਾ ਉੱਜਵਲ ਬਣਾ ਦਿਤਾ ਕਿ ਲੋਕ ਅਪਣੀਆਂ ਧੀਆਂ ਨੂੰ ਉਸ ਦੀ ਮਿਸਾਲ ਦੇਣਗੇ।

 

 

ਦਰਅਸਲ ਨੀਮਚ ਦੀ 25 ਸਾਲਾ ਵੰਸ਼ਿਤਾ ਗੁਪਤਾ ਜੱਜ ਦੀ ਭਰਤੀ ਪ੍ਰੀਖਿਆ ਪਾਸ ਕਰ ਕੇ ਸਿਵਲ ਜੱਜ ਦੇ ਅਹੁਦੇ ’ਤੇ ਚੁਣੀ ਗਈ ਹੈ। ਉਨ੍ਹਾਂ ਨੂੰ ਪੂਰੇ ਪ੍ਰਦੇਸ਼ ’ਚ 7ਵਾਂ ਰੈਂਕ ਹਾਸਲ ਹੋਇਆ ਹੈ। ਖਾਸ ਗੱਲ ਇਹ ਹੈ ਕਿ ਵੰਸ਼ਿਤਾ ਦੇ ਪਿਤਾ ਅਰਵਿੰਦ ਗੁਪਤਾ ਜ਼ਿਲ੍ਹੇ ਦੇ ਇਕ ਜੱਜ ਦੇ ਕਾਰ ਡਰਾਈਵਰ ਹਨ।

 

 

ਅਰਵਿੰਦ ਗੁਪਤਾ ਧੀ ਦੀ ਸਫ਼ਲਤਾ ਤੋਂ ਬੇਹੱਦ ਖ਼ੁਸ਼ ਹਨ। ਉਨ੍ਹਾਂ ਦਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਦਾਲਤ ’ਚ ਕਰਮਚਾਰੀ ਹਨ ਅਤੇ ਇਕ ਜੱਜ ਦੇ ਕਾਰ ਡਰਾਈਵਰ ਦੇ ਰੂਪ ’ਚ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਖੁਆਬਾਂ-ਖਿਆਲਾਂ ’ਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਧੀ ਇਕ ਦਿਨ ਜੱਜ ਬਣ ਜਾਵੇਗੀ।