ਕਸ਼ਮੀਰ ’ਚ 1.5 ਕਰੋੜ ਦੀ ਹੈਰੋਇਨ ਸਮੇਤ ਲਸ਼ਕਰ-ਇ-ਤੋਇਬਾ ਦੇ ਦੋ ਸਹਿਯੋਗੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਕਸ਼ਮੀਰ ’ਚ 1.5 ਕਰੋੜ ਦੀ ਹੈਰੋਇਨ ਸਮੇਤ ਲਸ਼ਕਰ-ਇ-ਤੋਇਬਾ ਦੇ ਦੋ ਸਹਿਯੋਗੀ ਗ੍ਰਿਫ਼ਤਾਰ

image

ਸ਼੍ਰੀਨਗਰ, 2 ਮਈ : ਜੰਮੂ ਕਸ਼ਮੀਰ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਇਕ ਅੰਤਰ-ਜ਼ਿਲ੍ਹਾ ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ 2 ਅਤਿਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ 1.5 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਬਾਰਾਮੂਲਾ ਦੇ ਨਿਸਾਰ ਅਹਿਮਦ ਖਾਨ ਅਤੇ ਕੁਪਵਾੜਾ ਦੇ ਮੁਹੰਮਦ ਰਫ਼ੀਕ ਖ਼ਾਨ ਪਾਬੰਦੀਸ਼ੁਦਾ ਪਦਾਰਥ ਵੇਚਣ ਦਾ ਕੰਮ ਕਰਦੇ ਸਨ ਅਤੇ ਇਸ ਤੋਂ ਪ੍ਰਾਪਤ ਪੈਸਿਆਂ ਦੀ ਵਰਤੋਂ ਅਤਿਵਾਦੀ ਗਤਵਿਧੀਆਂ ਦੇ ਵਿੱਤ ਪੋਸ਼ਣ ਲਈ ਕੀਤਾ ਜਾਂਦਾ ਸੀ।
ਪੁਲਿਸ ਅਤੇ ਫ਼ੌਜ ਵਲੋਂ ਬਾਰਾਮੂਲਾ ਦੇ ਚੇਨਾਦ ’ਤੇ ਨਿਯਮਿਤ ਜਾਂਚ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਬਿਆਨ ’ਚ ਕਿਹਾ ਕਿ ਗੱਡੀ ਦੀ ਤਲਾਸ਼ੀ ਦੌਰਾਨ 800 ਗ੍ਰਾਮ ਪਾਬੰਦੀਸ਼ੁਦਾ ਹੈਰੋਇਨ ਵਰਗਾ ਪਦਾਰਥ ਬਰਾਮਦ ਕੀਤਾ ਗਿਆ ਹੈ। ਲਗਾਤਾਰ ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਹ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਕੰਮ ਕਰਦੇ ਹਨ। ਵਾਹਨ ਤੋਂ ਇਕ ਏ.ਕੇ.-47 ਮੈਗਜ਼ੀਨ ਅਤੇ ਇਕ ਚੀਨੀ ਗ੍ਰਨੇਡ ਬਰਾਮਦ ਕੀਤਾ ਗਿਆ ਹੈ। (ਪੀਟੀਆਈ