Vande Bharat train : ਨਵੀਂ ਵੰਦੇ ਭਾਰਤ ਮੈਟਰੋ ਦੀ ਪਹਿਲੀ ਝਲਕ ਆਈ ਸਾਹਮਣੇ, ਭਗਵੇਂ ਰੰਗ ਦੀ ਟਰੇਨ 'ਚ ਯਾਤਰੀਆਂ ਇਹ ਹੋਣਗੀਆਂ ਸੁਵਿਧਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Vande Bharat train : ਕਈ ਵੱਡੇ ਸ਼ਹਿਰਾਂ ਵਿਚਕਾਰ ਚੱਲਦੀ ਦਿਖਾਈ ਦੇਵੇਗੀ ਇਹ ਟਰੇਨ , ਜੁਲਾਈ 'ਚ ਕੀਤਾ ਜਾਵੇਗਾ ਟ੍ਰਾਇਲ 

New Vande Bharat Metro

Vande bharat train : ਨਵੀਂ ਦਿੱਲੀ -ਵੰਦੇ ਭਾਰਤ ਮੈਟਰੋ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚਕਾਰ ਚੱਲਦੀ ਦਿਖਾਈ ਦੇਵੇਗੀ। ਪਹਿਲੀ ਵਾਰ ਇਸ ਟਰੇਨ ਦੀ ਝਲਕ ਵੀ ਸਾਹਮਣੇ ਆਈ ਹੈ। ਇਸ ਟਰੇਨ ਦਾ ਇਸ ਸਾਲ ਜੁਲਾਈ 'ਚ ਟ੍ਰਾਇਲ ਕੀਤਾ ਜਾਵੇਗਾ। ਵੰਦੇ ਭਾਰਤ ਮੈਟਰੋ ਕੋਚਾਂ ਦਾ ਨਿਰਮਾਣ ਪੰਜਾਬ ਦੇ ਕਪੂਰਥਲਾ ’ਚ ਰੇਲ ਕੋਚ ਫੈਕਟਰੀ ’ਚ ਕੀਤਾ ਗਿਆ ਹੈ।

ਇਹ ਵੀ ਪੜੋ:Tarn Tatan Murder : ਤਰਨਤਾਰਨ ’ਚ ਵਿਅਕਤੀ ਦਾ ਇੱਟ ਮਾਰ ਕੇ ਕੀਤਾ ਕਤਲ 

ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਸ਼ੁਰੂ ’ਚ ਅਜਿਹੀਆਂ 50 ਦੇ ਕਰੀਬ ਟਰੇਨਾਂ ਬਣਾਏਗਾ। ਹੌਲੀ-ਹੌਲੀ ਇਸ ਦੀ ਗਿਣਤੀ ਵਧਾ ਕੇ 400 ਕਰਨ ਦੀ ਯੋਜਨਾ ਹੈ। ਵੰਦੇ ਭਾਰਤ ਮੈਟਰੋ ਟਰੇਨਾਂ 100 ਕਿਲੋਮੀਟਰ ਤੋਂ 250 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਣਗੀਆਂ। ਇਸ ਟ੍ਰੇਨ ਵਿੱਚ ਡਿਫਾਲਟ ਸੰਰਚਨਾ ਦੇ ਰੂਪ ਵਿੱਚ 12 ਕੋਚ ਹਨ। ਪਰ ਇਸ ਨੂੰ ਵਧਾ ਕੇ 16 ਕੋਚ ਕੀਤਾ ਜਾ ਸਕਦਾ ਹੈ। ਵੰਦੇ ਭਾਰਤ ਮੈਟਰੋ ਇੱਕ ਅਰਧ ਹਾਈ ਸਪੀਡ ਇਲੈਕਟ੍ਰਿਕ ਮਲਟੀਪਲ ਯੂਨਿਟ ਟ੍ਰੇਨ ਹੈ ਜੋ ਭਾਰਤੀ ਰੇਲਵੇ ਦੁਆਰਾ ਵਿਕਸਤ ਕੀਤੀ ਗਈ ਹੈ। ਇਹ ਟ੍ਰੇਨ ਵੰਦੇ ਭਾਰਤ ਟ੍ਰੇਨ ਦਾ ਮੈਟਰੋ ਸੰਸਕਰਣ ਹੈ।

ਇਹ ਵੀ ਪੜੋ:CoviShield Vaccine : ਕੋਵੀਸ਼ੀਲਡ ਲੈਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ : ICMR ਦੇ ਸਾਬਕਾ ਡਾਇਰੈਕਟਰ ਜਨਰਲ

ਜਾਣਕਾਰੀ ਮੁਤਾਬਕ ਇਹ ਟਰੇਨ ਐਂਟੀ-ਕੋਲੀਜ਼ਨ ਸਿਸਟਮ ਨਾਲ ਲੈਸ ਹੈ, ਜੋ ਇਸ ਨੂੰ ਅੱਗੇ ਜਾ ਰਹੀ ਟਰੇਨ ਨਾਲ ਟਕਰਾਉਣ ਤੋਂ ਰੋਕਦੀ ਹੈ। ਇਸ ਵਿੱਚ ਏਸੀ, ਆਟੋਮੈਟਿਕ ਦਰਵਾਜ਼ੇ, ਐਲਈਡੀ ਲਾਈਟਾਂ, ਵਾਈ-ਫਾਈ, ਸੀਸੀਟੀਵੀ ਕੈਮਰੇ, ਟਾਇਲਟ ਅਤੇ ਯਾਤਰੀ ਸੂਚਨਾ ਪ੍ਰਣਾਲੀ ਸਮੇਤ ਕਈ ਸਹੂਲਤਾਂ ਹਨ। ਵੰਦੇ ਭਾਰਤ ਨੂੰ ਦਿੱਲੀ-ਮੇਰਠ, ਦਿੱਲੀ-ਗਾਜ਼ੀਆਬਾਦ, ਮੁੰਬਈ-ਠਾਣੇ, ਆਗਰਾ-ਮਥੁਰਾ ਵਰਗੇ ਵਿਅਸਤ ਰੂਟਾਂ 'ਤੇ ਸ਼ੁਰੂ ਕਰਨ ਦੀ ਯੋਜਨਾ ਹੈ।

(For more news apart from  New Vande Bharat Metro has come out  News in Punjabi, stay tuned to Rozana Spokesman)