ਸੀ.ਬੀ.ਐਸ.ਈ. ਦੇ ਨਤੀਜਿਆਂ 'ਚ ਵੀ ਅਕਾਲ ਅਕੈਡਮੀਆਂ ਦੇ ਵਿਦਿਆਰਥੀ ਛਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀ.ਬੀ.ਐਸ.ਈ. ਦੇ ਦੱਸਵੀਂ ਜਮਾਤ ਦੇ ਨਤੀਜਿਆਂ ਵਿਚ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ ਆਇਆ। ਅਜੀਤਸਰ ਰਤੀਆਂ ਦੀ ਵਿਦਿਆਰਥਣ...

Topers of Akal Academy

ਸੰਗਰੂਰ : ਸੀ.ਬੀ.ਐਸ.ਈ. ਦੇ ਦੱਸਵੀਂ ਜਮਾਤ ਦੇ ਨਤੀਜਿਆਂ ਵਿਚ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ ਆਇਆ। ਅਜੀਤਸਰ ਰਤੀਆਂ ਦੀ ਵਿਦਿਆਰਥਣ ਸਨੇਹਦੀਪ ਕੌਰ ਨੇ 98.6 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਵਿਚ ਸੱਭ ਤੋ ਵੱਧ ਅੰਕ ਪ੍ਰਾਪਤ ਕੀਤੇ ਅਤੇ ਅਕਾਲ ਅਕੈਡਮੀ ਭਾਈ ਦੇਸ਼ਾਂਦੇ ਵਿਦਿਆਰਥੀ ਨਰਾਇਣ ਸਿੰਘ ਨੇ 98.4 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਮਾਨਸਾ ਵਿਚੋਂ ਪਹਿਲੇ ਨੰਬਰ ਤੇ ਰਿਹਾ ਹੈ। ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਇਸਿਕਾ ਨੇ 97.4 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਵਿੱਚ ਸਭ ਤੋਂ ਅੱਗੇ ਰਹੀ।

ਅਕਾਲ ਅਕੈਡਮੀ ਬਲਬੇਹੜਾ ਦੀ ਵਿਦਿਆਰਥਣ ਸਿਮਰਨ ਕੌਰ ਨੇ ਪ੍ਰੀਖਿਆ 97.8 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਪਟਿਆਲਾ ਵਿਚ ਪਹਿਲਾਂਸਥਾਨ ਪ੍ਰਾਪਤ ਕੀਤਾ। ਅਕਾਲ ਅਕੈਡਮੀ ਭਦੌੜ ਦੇ ਵਿਦਿਆਰਥੀ ਮਨਜੋਤ ਸਿੰਘ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਅਕੈਡਮੀ ਭਦੌੜ ਵਿੱਚ ਪਹਿਲਾਂਸਥਾਨ ਪ੍ਰਾਪਤ ਕੀਤਾ ਇਹ ਵਿਦਿਆਰਥੀ ਮਾਤਾ ਭੋਲੀ ਸਕੀਮ ਤਹਿਤ ਅਕਾਲ ਅਕੈਡਮੀ ਭਦੌੜ ਵਿਚ ਮੁਫ਼ਤ ਵਿਦਿਆ ਪ੍ਰਾਪਤ ਕਰ ਰਿਹਾ ਹੈ। 

ਅਕਾਲ ਅਕੈਡਮੀਆ ਜਿਵੇਂ ਪੰਜਾਬ, ਹਰਿਆਣਾ ਰਾਜਸਥਾਨ ਯੂ. ਪੀ. ਹਿਮਾਚਲ ਪ੍ਰਦੇਸ਼ ਦੇ 129 ਅਕਾਲ ਅਕੈਡਮੀਆਂ ਦੇ ਅਧੀਨ 3089 ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਜਿਨ੍ਹਾਂ ਵਿਚੋਂ 3072 ਵਿਦਿਆਰਥੀਆਂ ਨੇ 90% ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ। ਸਾਰੀਆਂ ਅਕੈਡਮੀਆਂ ਦੇ 99.4% ਵਿਦਿਆਰਥੀ ਪਾਸ ਹੋਏ। ਬਹੁਤ ਸਾਰੇ ਵਿਦਿਆਰਥੀਆਂ ਨੇ ਵਿਸ਼ਾ ਪੰਜਾਬੀ, ਹਿੰਦੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਵਿਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ।

ਸੰਤ ਅਤਰ ਸਿੰਘ ਜੀ ਮਹਾਰਾਜ ਤੇ ਸੰਤ ਤੇਜਾ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਇਹ ਵਿੱਦਿਆ ਦਾ ਪ੍ਰਕਾਸ਼ ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਅਕਾਲ ਅਕੈਡਮੀਆਂਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ। ਦਸਵੀਂ ਜਮਾਤ ਦੇ ਨਤੀਜੇ ਤੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂਨੂੰ ਮੁਬਾਰਕਬਾਦ ਦਿਤੀ ਜਿਨ੍ਹਾਂਨੇ ਇਸ ਵਿੱਦਿਆਂਦੇ ਆਂਗਣ ਵਿੱਚ ਵਿਦਿਆਰਥੀਆਂਨੂੰ ਦਿਸ਼ਾ ਨਿਰਦੇਸ਼ਾਂਅਨੁਸਾਰ ਪ੍ਰਫੁੱਲਤ ਕੀਤਾ।

ਪਿਛਲੇ ਹੀ ਦਿਨ ਆਈ ਆਈ ਐੱਮ ਅਹਿਮਦਾਬਾਦ ਨੇਂ ਅਕਾਲ ਅਕੈਡਮੀਆਂ ਬਾਰੇ ਕੇਸ ਦਾ ਅਧਿਐਨ ਕੀਤਾ ਸੀ। ਜਿਸ ਨੂੰ ਹਾਵਰਡ ਬਿਜ਼ਨਸ ਰਿਵਿਊ ਅਧੀਨ ਚੁਣਿਆ ਗਿਆ ਸੀ ਅਤੇ ਆਈ ਆਈ ਐਮ ਅਹਿਮਦਾਬਾਦ ਵਿਚ ਸਾਲ ਦੇ ਸਰਬੋਤਮ ਕੇਸ ਅਧਿਐਨ ਲਈ ਵੀ ਫਿਲਪ ਥਾਮਸ ਮੈਮੋਰੀਅਲ ਅਵਾਰਡ, ਆਪਣੀ ਵਿਲੱਖਣ ਕਾਰਗੁਜ਼ਾਰੀ ਦੇ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਨੂੰ ਨਿਵਾਜਿਆਂ ਗਿਆ।