ਗੁਰਮਤਿ ਅਨੁਸਾਰ ਖ਼ਾਲਸਾਈ ਬਾਣਾ ਸਜਾ ਕੇ ਕਰਵਾਏ ਅਨੰਦ ਕਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਮਤਿ ਅਨੁਸਾਰ ਖ਼ਾਲਸਾਈ ਬਾਣਾ ਸਜਾ ਕੇ ਕਰਵਾਏ ਅਨੰਦ ਕਾਰਜ

1

ਕਾਲਾਂਵਾਲੀ, 2 ਜੂਨ (ਗੁਰਮੀਤ ਸਿੰਘ ਖ਼ਾਲਸਾ) : ਅਜੋਕੇ ਸਮੇਂ ਨੌਜਵਾਨ ਪੀੜੀ ਸਿੱਖੀ ਤੋਂ ਦੂਰ ਹੋਣ ਕਾਰਨ ਫ਼ੈਸ਼ਨਪ੍ਰਸਤੀ ਦਾ ਸ਼ਿਕਾਰ ਹੋ ਕੇ ਵਿਆਹਾਂ ਵਿਚ ਪਤਿਤਪੁਣਾ ਅਤੇ ਨਸ਼ੇ ਵਰਤਾਏ ਜਾਂਦੇ ਹਨ ਜੋ ਕਿ ਸਿੱਖ ਵਿਰਸੇ ਲਈ ਚਿੰਤਾ ਦਾ ਵਿਸ਼ਾ ਹੈ। ਅਜਿਹੇ ਹਾਲਤਾ ਵਿਚ ਗੁਰਮਤਿ ਅਨੁਸਾਰ ਆਨੰਦ ਕਾਰਜ ਅਤੇ ਸਾਦੇ ਵਿਆਹ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਕਿ ਮੌਜੂਦਾ ਹਾਲਤਾ ਨੂੰ ਇਕ ਨਵੀਂ ਸੇਧ ਦੇਣ ਲਈ ਇਕ ਉਦਾਹਰਣ ਬਣਦੇ ਹਨ।


ਅਜਿਹਾ ਹੀ ਇਕ ਸ਼ਲਾਘਾਯੋਗ ਕਾਰਜ ਖੇਤਰ ਦੇ ਪਿੰਡ ਗਦਰਾਣਾ ਨਿਵਾਸੀ ਭਾਈ ਪਰਗਟ ਸਿੰਘ ਵਲੋਂ ਕੀਤਾ ਗਿਆ ਹੈ। ਬੀਤੇ ਦਿਨੀਂ ਭਾਈ ਪਰਗਟ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਪਿੰਡ ਗਦਰਾਣਾ ਦਾ ਆਨੰਦ ਕਾਰਜ ਬੀਬੀ ਵੀਰਪਾਲ ਕੌਰ ਪੁਤਰੀ ਚੰਦ ਸਿੰਘ ਨਿਵਾਸੀ ਪਿੰਡ ਤਿਓਣਾ ਨਾਲ ਹੋਇਆ। ਆਨੰਦ ਕਾਰਜ ਮੌਕੇ ਦੋਵਾਂ ਪਰਵਾਰਾਂ ਵਲੋਂ ਮਨਮੱਤ ਅਤੇ ਫੋਕੇ ਦਿਖਾਵੇ ਤਿਆਗ ਕੇ ਗੁਰਮਤਿ ਅਨੁਸਾਰ ਆਨੰਦ ਕਾਰਜ ਕੀਤਾ ਗਿਆ। ਅਪਣੇ ਆਨੰਦਕਾਰਜ ਮੌਕੇ ਭਾਈ ਪਰਗਟ ਸਿੰਘ ਅਤੇ ਬੀਬੀ ਵੀਰਪਾਲ ਕੌਰ ਖਾਲਸਾਈ ਨੀਲੇ ਬਾਣੇ ਸਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋਏ ਅਤੇ ਆਨੰਦ ਕਾਰਜ ਕਰਵਾਇਆ। ਇਸ ਆਨੰਦ ਕਾਰਜ ਵਿਚ ਬਾਬਾ ਸੁਖਵਿੰਦਰ ਸਿੰਘ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਵੀ ਜੋੜੀ ਨੂੰ ਅਸ਼ੀਰਵਾਦ ਦਿਤਾ।