ED ਤੋਂ ਰਿਟਾਇਰ ਹੁੰਦੇ ਹੀ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ 'ਤੇ ਲੱਗੇ ਇਹ ਗੰਭੀਰ ਦੋਸ਼, ਹੋਏ ਚਾਰਜਸ਼ੀਟ

ਏਜੰਸੀ

ਖ਼ਬਰਾਂ, ਪੰਜਾਬ

ਬੇਟੀ ਦਾ ਵਿਆਹ 2015 'ਚ ਹੋਇਆ ਸੀ ਅਤੇ ਹੁਣ ਛੇ ਸਾਲ ਬਾਅਦ ਵਿਭਾਗੀ ਐਕਸ਼ਨ ਕਿਉਂ ਲਿਆ ਗਿਆ

Chargesheet filed by Deputy Director Niranjan Singh

ਜਲੰਧਰ- ਈ.ਡੀ. ਦੇ ਡਿਪਟੀ ਡਾਇਰੈਕਟਰ ਰਹੇ ਨਿਰੰਜਨ ਸਿੰਘ ਉਸ ਵੇਲੇ ਚਰਚਾ 'ਚ ਆਏ ਸਨ ਜਦ ਉਨ੍ਹਾਂ ਨੇ 6 ਹਜ਼ਾਰ ਕਰੋੜ ਦੇ ਸਿੰਥੇਟਿਕ ਭੋਲਾ ਡਰੱਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਉਸ ਸਮੇਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਰਵਣ ਸਿੰਘ ਫਿਲੌਰ ਤੋਂ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਕਰੀਬ 400 ਕਰੋੜ ਦੀ ਜਾਇਜਾਦ ਅਟੈਚ ਕੀਤੀ ਸੀ। ਉਨ੍ਹਾਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ।

ਇਹ ਵੀ ਪੜ੍ਹੋ: ਮੰਤਰੀ ਮੰਡਲ ਵੱਲੋਂ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ

ਆਪਣੇ ਅਹੁਦੇ ਦੀ ਕੀਤੀ ਦੁਰਵਰਤੋਂ

ਇੰਫੋਰਸਮੈਂਟ ਡਾਇਰੈਕਟੋਰੇਟ ਦੀ ਵਿਭਾਗੀ ਜਾਂਚ ਮੁਤਾਬਕ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਉਸ ਸਮੇਂ ਗਾਇਕ ਦਲਜੀਤ ਵਿਰੁੱਧ ਤੁਰੰਤ ਐਕਸਚੇਂਜ ਮੈਨਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਦੀ ਜਾਂਚ ਕਰ ਰਹੇ ਸਨ ਤਾਂ ਉਸ ਵੇਲੇ ਉਹ ਅਸਿਸਟੈਂਟ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਇਸ ਲਈ ਸੈਂਟਰਲ ਸਿਵਲ ਸਰਵਿਸ (ਕੰਡਕਟ) ਰੂਲਸ 1964 ਤਹਿਤ ਇਹ ਕਾਰਵਾਈ ਕੀਤੀ ਗਈ ਹੈ।

ਨਿਰੰਜਨ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੀ ਈ. ਡੀ. ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਕਿ ਉਨ੍ਹਾਂ ਨੇ ਆਪਣੇ ਖਾਤੇ ’ਚੋਂ ਗਾਇਕ ਦਲਜੀਤ ਸਿੰਘ ਨੂੰ 2 ਲੱਖ ਰੁਪਏ ਦਿੱਤੇ ਹਨ। ਨਿਰੰਜਨ ਸਿੰਘ ਨੇ ਕਿਹਾ ਕਿ ਦਲਜੀਤ ਸਿੰਘ ਨਾਲ ਜੁੜੀ ਜਾਂਚ ਉਨ੍ਹਾਂ ਦੀ ਬੇਟੀ ਦੇ ਵਿਆਹ ਤੋਂ ਪਹਿਲਾਂ ਹੀ ਕਿਸੇ ਦੂਜੇ ਨੂੰ ਟਰਾਂਸਫਰ ਹੋ ਚੁੱਕੀ ਸੀ। ਜੇਕਰ ਕੇਸ ਮੇਰੇ ਕੋਲ ਹੁੰਦਾ ਤਾਂ ਫਿਰ ਮੈਂ ਧੀ ਦੇ ਵਿਆਹ ਲਈ ਦਲਜੀਤ ਨੂੰ ਕਿਉਂ ਬੁੱਕ ਕਰਦਾ? ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ ਦਾ ਜਵਾਬ ਉਹ ਭੇਜ ਦੇਣਗੇ।