ਗੁਰਦਾਸਪੁਰ 'ਚ ਰਿਸ਼ਤੇ ਹੋਏ ਤਾਰ ਤਾਰ, ਸਹੁਰੇ ਨੇ ਆਪਣੀ ਹੀ ਨੂੰਹ ਦਾ ਕੀਤਾ ਬਲਾਤਕਾਰ
ਪੀੜਤ ਔਰਤ ਨੇ ਇਨਸਾਫ ਦੀ ਕੀਤੀ ਮੰਗ
ਗੁਰਦਾਸਪੁਰ (ਨੀਤਿਨ ਲੁੱਥਰਾ) ਜ਼ਿਲਾ ਗੁਰਦਾਸਪੁਰ ਦੇ ਪਿੰਡ ਸਦਵਾ ਕਲਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਗੁਰਦਾਸਪੁਰ ਵਿਚ ਇਕ ਸਹੁਰੇ ਵੱਲੋਂ ਆਪਣੀ ਹੀ ਨੂੰਹ ਦਾ ਬਲਾਤਕਾਰ ਕੀਤਾ ਗਿਆ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੀੜਿਤ ਔਰਤ ਆਪਣੇ 18 ਮਹੀਨੇ ਦੇ ਬੇਟੇ ਨਾਲ ਘਰ ਵਿਚ ਸੌਂ ਰਹੀ ਸੀ। ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਸਹੁਰਾ ਉਸ ਤੇ ਗਲਤ ਨਜ਼ਰ ਰੱਖਦਾ ਸੀ।
ਉਸ ਨੇ ਇਸ ਸਬੰਧੀ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਸੀ ਪਰ ਉਹਨਾਂ ਨੇ ਉਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਸ਼ਰਾਬ ਦੇ ਨਸ਼ੇ ਵਿਚ ਗਲਤੀ ਹੋ ਗਈ ਹੋਵੇਗੀ। ਪਰ ਜਦੋਂ ਮੇਰੇ ਪਰਿਵਾਰਕ ਮੈਂਬਰ ਦੋ ਦਿਨ ਲਈ ਰਿਸ਼ਤੇਦਾਰਾਂ ਦੇ ਗਏ ਹੋਏ ਸਨ ਤੇ ਪਿੱਛੋਂ ਮੇਰੇ ਸਹੁਰੇ ਨੇ ਮੇਰੇ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਨੇ ਇਨਸਾਫ ਦੀ ਮੰਗ ਕੀਤੀ ਹੈ।
ਸਹੁਰੇ ਵੱਲੋਂ ਨੂੰਹ ਨਾਲ ਜਬਰ ਜਨਾਹ ਦੀ ਘਟਨਾ ਨੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ। ਸਾਡੇ ਸਮਾਜ ਵਿਚ ਨੂੰਹਾਂ ਨੂੰ ਧੀਆਂ ਬਰਾਬਰ ਦਰਜਾ ਦਿੱਤਾ ਜਾਂਦਾ ਹੈ। ਇਸ ਘਿਨਾਉਣੇ ਕਾਰੇ ਲਈ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।