‘ਕਾਇਆਕਲਪ’ ਮੁਕਾਬਲੇ: CHC ਸ਼ਾਹਕੋਟ ਨੇ ਸੂਬੇ ਭਰ 'ਚੋਂ ਹਾਸਲ ਕੀਤਾ ਪੰਜਵਾਂ ਸਥਾਨ

ਏਜੰਸੀ

ਖ਼ਬਰਾਂ, ਪੰਜਾਬ

ਸੂਬਿਆਂ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਕੇਂਦਰ ਨੇ ਸ਼ੁਰੂ ਕੀਤੇ ਹਨ ਇਹ ਮੁਕਾਬਲੇ 

CHC Shahkot

ਮੁਹਾਲੀ : 'ਕਾਇਆਕਲਪ ਮੁਕਾਬਲੇ ਵਿਚ ਸ਼ਾਹਕੋਟ ਦੇ ਸੀ.ਐਚ.ਸੀ. ਨੇ ਸੂਬੇ ਭਰ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਸ਼ੁਰੂ ਕੀਤੇ ਗਏ ਹਨ। ਇਸ ‘ਕਾਇਆਕਲਪ’ ਮੁਕਾਬਲੇ ਵਿਚ ਸੀ.ਐਚ.ਸੀ. ਸ਼ਾਹਕੋਟ ਨੇ 85.8 ਅੰਕ ਪ੍ਰਾਪਤ ਕਰਕੇ ਸੂਬੇ ਵਿਚੋਂ ਪੰਜਵਾਂ ਜਦਕਿ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿਚ ਸੀ.ਐਚ.ਸੀ. ਸ਼ੰਕਰ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਹੈ । ਸੀ.ਐਚ.ਸੀ. ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਨੇ ਇਸ ਪ੍ਰਾਪਤੀ ਨੂੰ ਸੀ.ਐਚ.ਸੀ. ਦੇ ਸਮੂਹ ਸਟਾਫ਼ ਦੀ ਸਖ਼ਤ ਮਿਹਨਤ ਦਾ ਫਲ ਦੱਸਿਆ ਹੈ।