ਵਿਰੋਧ ਮਗਰੋਂ ਪੰਜਾਬ ਯੂਨੀਵਰਸਿਟੀ ਨੇ ਵਾਪਸ ਲਿਆ ਫ਼ੈਸਲਾ, ਹੁਣ ਪਹਿਲਾਂ ਵਾਂਗ ਹੀ ਲਾਜ਼ਮੀ ਰਹੇਗੀ ਪੰਜਾਬੀ ਭਾਸ਼ਾ  

ਏਜੰਸੀ

ਖ਼ਬਰਾਂ, ਪੰਜਾਬ

ਪੇਪਰ ਪਹਿਲਾਂ ਵਾਂਗੂ ਹੀ 50 ਨੰਬਰ ਦਾ ਹੋਵੇਗਾ ਅਤੇ ਇਸ ਦੇ ਕ੍ਰੈਡਿਟ 2 ਹੋਣਗੇ ਪਰ ਪੜ੍ਹਾਉਣ ਦਾ ਸਮਾਂ ਸਾਰਾ ਹਫ਼ਤਾ ਜਿਸ ਵਿਚ ਵਿਚ 45 ਮਿੰਟ ਦੇ ਛੇ ਪੀਰੀਅਡ ਹੋਣਗੇ

Punjab University

ਚੰਡੀਗੜ੍ਹ: ਵਿਰੋਧ ਮਗਰੋਂ ਪੰਜਾਬ ਯੂਨੀਵਰਸਿਟੀ ਨੇ ਅਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਵਿਚ ਪੰਜਾਬੀ ਭਾਸ਼ਾ ਨੂੰ ਬੀ.ਏ. ਦੇ ਛੇ ਸਮੈਸਟਰਾਂ ਵਿਚ ਪੜ੍ਹਾਇਆ ਜਾਵੇਗਾ। ਪੇਪਰ ਪਹਿਲਾਂ ਵਾਂਗੂ ਹੀ 50 ਨੰਬਰ ਦਾ ਹੋਵੇਗਾ ਅਤੇ ਇਸ ਦੇ ਕ੍ਰੈਡਿਟ 2 ਹੋਣਗੇ ਪਰ ਪੜ੍ਹਾਉਣ ਦਾ ਸਮਾਂ ਸਾਰਾ ਹਫ਼ਤਾ ਜਿਸ ਵਿਚ ਵਿਚ 45 ਮਿੰਟ ਦੇ ਛੇ ਪੀਰੀਅਡ ਹੋਣਗੇ। ਇਸ ਕਰਕੇ ਪੰਜਾਬੀ ਦਾ ਰੁਤਬਾ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਬਰਕਰਾਰ ਰਹੇਗਾ।

ਜੋ ਵਿਦਿਆਰਥੀ ਦਸਵੀਂ ਪੱਧਰ ਤੱਕ ਪੰਜਾਬੀ ਨਹੀਂ ਪੜ੍ਹੇ ਹੋਣਗੇ ਉਹ ਪਹਿਲਾਂ ਵਾਂਗ ਹੀ ਹਿਸਟਰੀ ਕਲਚਰ ਆਫ਼ ਪੰਜਾਬ ਦਾ ਪੇਪਰ ਦੇ ਸਕਣਗੇ। ਜ਼ਿਕਰਯੋਗ ਹੈ ਕਿ ਬੀ.ਐਸਸੀ ਅਤੇ ਹਰ ਗ੍ਰੈਜੂਏਟ ਕੋਰਸ ਵਿਚ ਪੰਜਾਬੀ ਪਹਿਲਾਂ ਵਾਂਗ ਹੀ ਓਨੇ ਹੀ ਕੁਆਂਟਮ ਵਿਚ ਪੜ੍ਹਾਈ ਜਾਂਦੀ ਰਹੇਗੀ। ਉਪਰੋਕਤ ਜੋ ਪੰਜਾਬੀ ਸੰਬੰਧੀ ਮੰਗਾਂ ਸਨ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਡੀਨ ਦਫ਼ਤਰ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ ।