ਮਈ ਮਹੀਨੇ 'ਚ ਪੰਜਾਬ ਵਿਚ GST 'ਚ ਆਈ 5 ਫ਼ੀ ਸਦੀ ਗਿਰਾਵਟ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ ਸਾਲ 1833 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਕੁਲੈਕਸ਼ਨ ਰਹੀ 1744 ਕਰੋੜ ਰੁਪਏ 

representational image

ਚੰਡੀਗੜ੍ਹ : ਪੰਜਾਬ ਦੇ ਜੀ.ਐਸ.ਟੀ. ਕੁਲੈਕਸ਼ਨ ਵਿਚ ਮਈ ਮਹੀਨੇ ਦੌਰਾਨ ਬੀਤੇ ਸਾਲ ਦੇ ਮੁਕਾਬਲੇ ਇਸ ਵਾਰ 5 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜੀ.ਐਸ.ਟੀ. ਕੁਲੈਕਸ਼ਨ 1833 ਕਰੋੜ ਰੁਪਏ ਦੇ ਮੁਕਾਬਲੇ ਇਸ ਵਾਰ ਮਈ ਮਹੀਨੇ ਵਿਚ ਇਹ ਪ੍ਰਾਪਤੀ 1744 ਕਰੋੜ ਰੁਪਏ ਰਹੀ ਹੈ।

ਇਸ ਦੇ ਨਾਲ ਹੀ ਇਸ ਸਾਲ ਅਪ੍ਰੈਲ ਮਹੀਨੇ ਵਿਚ ਪੰਜਾਬ ਨੇ ਪਹਿਲੀ ਵਾਰ ਇਕ ਮਹੀਨੇ ਦੇ ਅੰਦਰ 2316 ਕਰੋੜ ਰੁਪਏ ਦਾ ਜੀ.ਐਸ.ਟੀ. ਪ੍ਰਾਪਤ ਕੀਤਾ ਹੈ। ਮਈ ਮਹੀਨੇ ਵਿਚ ਦੇਸ਼ ਦੇ ਸਿਰਫ਼ ਸੂਬਿਆਂ ਨੇ ਜੀ.ਐਸ.ਟੀ. ਵਿਚ ਕਮੀ ਦਰਜ ਕੀਤੀ ਹੈ।

ਇਨ੍ਹਾਂ ਵਿਚ ਮਣੀਪੁਰ ਨੇ 17 ਫ਼ੀ ਸਦੀ ਅਤੇ ਛਤੀਸਗੜ੍ਹ ਨੇ 4 ਫ਼ੀ ਸਦੀ ਦੇ ਨਾਲ ਸਭ ਤੋਂ ਵੱਡੇ ਸੂਬਿਆਂ 'ਚ ਸ਼ੁਮਾਰ ਪੰਜਾਬ ਇਕਲੌਤਾ ਅਜਿਹਾ ਸੂਬਾ ਹੈ ਜਿਸ ਵਿਚ ਜੀ.ਐਸ.ਟੀ. ਵਿਚ ਗਿਰਾਵਟ ਦਰਜ ਕੀਤੀ ਗਈ ਹੈ।