ਖਨੌਰੀ-ਟੋਹਾਣਾ ਭਾਖੜਾ ਬ੍ਰਾਂਚ 'ਤੇ ਸ਼ਰਾਰਤੀ ਅਨਸਰਾਂ ਵਲੋਂ ਸੁਰੰਗ ਪੁੱਟਣ ਦਾ ਮਾਮਲਾ ਆਇਆ ਸਾਹਮਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਨੌਰੀ ਤੋਂ ਟੋਹਾਣਾ ਭਾਖੜਾ ਬ੍ਰਾਂਚ 'ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸੁਰੰਗ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਵੱਡਾ ਨੁਕਸਾਨ........

Tunnel Dug in the Khanauri Bhakra Canal

ਖਨੌਰੀ : ਖਨੌਰੀ ਤੋਂ ਟੋਹਾਣਾ ਭਾਖੜਾ ਬ੍ਰਾਂਚ 'ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸੁਰੰਗ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੇਹਲਾਂ ਦੇ ਸਾਬਕਾ ਸਰਪੰਚ ਸੰਤ ਰਾਮ ਸਰੂਪ ਨੇ ਦਸਿਆ ਕਿ ਪਿੰਡ ਗੇਹਲਾਂ ਦੇ ਹੀ ਨੌਜਵਾਨ ਨਿਰਮਲ ਸਿੰਘ ਪੁੱਤਰ ਤੇਜਾ ਸਿੰਘ ਨੇ ਇਸ ਵਿਅਕਤੀ ਨੂੰ ਭਾਖੜਾ ਬੰਨ ਦੇ ਨਾਲ ਜ਼ਮੀਨ ਠੇਕੇ 'ਤੇ ਲਈ ਹੋਈ ਸੀ। ਇਸ ਨੇ ਖੇਤ ਵਿਚ ਪਾਣੀ ਲਾਉਂਦੇ ਸਮੇਂ ਦੇਖਿਆ ਕਿ ਭਾਖੜਾ ਬੰਨ ਨਾਲ ਤਾਜ਼ੀ ਮਿੱਟੀ ਪੱਟੀ ਪਈ ਹੈ। ਜਦੋਂ ਉਸ ਨੇ ਦੇਖਿਆ ਤਾਂ ਸੁਰੰਗ ਪੱਟੀ ਹੋਈ ਸੀ।

ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਅਣਪਤਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਨੌਜਵਾਨ ਦੀ ਸੂਝ ਨਾਲ ਹੀ ਇਹ ਵੱਡਾ ਹਾਦਸਾ ਟਲ ਗਿਆ ਹੈ। ਉਸ ਨੇ ਦਸਿਆ ਕਿ ਪਿੰਡ ਵਾਸੀਆਂ ਨੂੰ ਬੇਗ਼ਾਨਿਆਂ ਵਿਅਕਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿਛ ਕਰਨੀ ਚਾਹੀਦੀ ਹੈ। ਤਾਂ ਜੋ ਇਸ ਤਰ੍ਹਾਂ ਦੀ ਵਾਰਦਾਤ ਨਾ ਹੋ ਸਕੇ। 

ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਮਹਿਕਮਾ ਨਹਿਰੀ ਵਿਭਾਗ ਅਤੇ ਜੰਗਲਾਤ ਵਿਭਾਗ ਵਲੋਂ ਆਪਣੀਆਂ ਕਾਰਵਾਈਆਂ ਨਾਮਾਤਰ ਹਨ। ਸਬੰਧਤ ਵਿਭਾਗ ਵਲੋਂ ਕੋਈ ਗਸਤ ਵਗੈਰਾ ਨਹੀਂ ਕੀਤੀ ਜਾਂਦੀ ਜਿਸ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ।