ਮਾਂ ਨੇ ਹੀ ਕੀਤਾ ਅਪਣੇ ਬੱਚੇ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਭਾਈ ਮਤੀ ਦਾਸ ਨਗਰ ਵਿਖੇ ਅੱਜ ਦਿਨ-ਦਿਹਾੜੇ ਕਲਯੁਮੀ ਮਾਂ ਨੇ ਆਪਣੇ ਸਾਢੇ ਛੇ ਸਾਲਾ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ...

Harkirat Singh

ਬਠਿੰਡਾ : ਸ਼ਹਿਰ ਦੇ ਭਾਈ ਮਤੀ ਦਾਸ ਨਗਰ ਵਿਖੇ ਅੱਜ ਦਿਨ-ਦਿਹਾੜੇ ਕਲਯੁਮੀ ਮਾਂ ਨੇ ਆਪਣੇ ਸਾਢੇ ਛੇ ਸਾਲਾ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਹਰਕੀਰਤ ਉਨ੍ਹਾਂ ਦਾ ਇਕੱਲਾ ਬੱਚਾ ਸੀ। ਮੁਹੱਲੇ ਵਾਲਿਆਂ ਮੁਤਾਬਕ ਉਸਨੂੰ ਨਾ ਨਹਾਉਣ ਦੀ ਜਿੱਦ ਕਰਨੀ ਮਹਿੰਗੀ ਪਈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਨੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਪ੍ਰੰਤ ਇਸ ਘਟਨਾ ਦੇ ਵਾਪਰਨ ਬਾਅਦ ਵੀ ਉਸ ਦੇ ਚਿਹਰੇ ਉਪਰ ਕੋਈ ਖ਼ੌਫ ਨਹੀਂ  ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕਾਤਲ ਮਾਂ ਖ਼ੁਦ ਉਚ ਸਿੱਖਿਆ ਪ੍ਰਾਪਤ ਭਾਵ ਐਮ.ਏ., ਬੀ.ਐਡ ਹੈ।

ਘਟਨਾ ਦੀ ਖ਼ਬਰ ਸੁਣਦਿਆਂ ਪੂਰੇ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸੋਗ ਫੈਲ ਗਿਅ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮ੍ਰਿਤਕ ਬੱਚੇ ਦੇ ਦਾਦਾ ਦੀ ਸਿਕਾਇਤ ਉਪਰ ਮਾਂ ਰਾਜਵੀਰ ਕੌਰ ਵਿਰੁਧ ਕਤਲ ਦਾ ਕੇਸ ਦਰਜ ਕਰ ਲਿਆ ਸੀ। ਮ੍ਰਿਤਕ ਬੱਚਾ ਸਥਾਨਕ ਸ਼ਹਿਰ ਦੇ ਲਾਰਡ ਰਾਮਾ ਸਕੂਲ 'ਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ।

ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁਹੱਲਾ ਮਤੀ ਦਾਸ ਨਗਰ ਦੀ ਗਲੀ ਨੰਬਰ 18 ਵਿੱਚ ਏਅਰਫ਼ੋਰਸ ਵਿਚੋਂ ਰਿਟਾਇਰ ਗੁਰਚਰਨ ਸਿੰਘ ਦਾ ਪਰਵਾਰ ਰਹਿ ਰਿਹਾ ਹੈ। ਉਸਦਾ ਲੜਕਾ ਪਰਮਿੰਦਰ ਸਿੰਘ ਪ੍ਰਾਪਟੀ ਡੀਲਰ ਦਾ ਕੰਮ ਕਰਦਾ ਸੀ। ਇਹ ਪ੍ਰਵਾਰ ਆਰਥਿਕ ਤੌਰ 'ਤੇ ਸੰਪੰਨ ਹੈ ਤੇ ਘੋੜਿਆ ਦਾ ਵਪਾਰ ਵੀ ਕਰਦਾ ਹੈ।

ਅੱਜ ਕਰੀਬ 11 ਵਜੇ ਰਾਜਵੀਰ ਕੌਰ ਆਪਣੇ ਪੁੱਤਰ ਹਰਕੀਰਤ ਨੂੰ ਨਹਾਉਣ ਲਈ ਕਮਰੇ ਵਿੱਚ ਲੈ  ਕੇ ਗਈ, ਜਿੱਥੇ ਬੱਚੇ ਨੇ ਨਹਾਉਣ ਤੋਂ ਆਨਾਕਾਨੀ ਕੀਤੀ। ਇਸ ਦੌਰਾਨ ਮਾਂ ਰਾਜਵੀਰ ਨੇ ਪਹਿਲਾਂ ਉਸਦੇ  ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਅਤੇ ਫੇਰ ਪੇਟ ਅਤੇ ਛਾਤੀ ਉਪਰ ਕਿਰਚ ਦੇ ਵਾਰ ਕਰਕੇ ਕਤਲ ਕਰ ਦਿੱਤਾ। ਇਸ ਉਪਰੰਤ ਉਸਨੇ ਬਾਹਰ ਆ ਕੇ ਆਪਣੇ ਪਤੀ, ਜੋਕਿ ਗੇਟ ਅੱਗੇ ਕਾਰ ਧੋ ਰਿਹਾ ਸੀ, ਨੂੰ ਦੱਸਿਆ ਕਿ ਉਸਨੇ ਹਰਕੀਰਤ ਨੂੰ ਮਾਰ ਦਿੱਤਾ ਹੈ।

ਸੂਤਰਾਂ ਅਨੁਸਾਰ ਪਰਮਿੰਦਰ ਨੇ ਪਹਿਲਾਂ ਸੋਚਿਆ ਕਿ ਰਾਜਵੀਰ ਮਜ਼ਾਕ ਕਰ ਰਹੀ ਹੈ ਪ੍ਰੰਤੂ ਜਦ ਉਸਨੇ ਉਸਦੇ ਹੱਥ ਉਪਰ ਖ਼ੂਨ ਦੇਖਿਆ ਤਾਂ ਉਸਦੇ ਖ਼ਾਨਿਉਂ ਗਈ ਤੇ ਉਹ ਗੁਥਲਖ਼ਾਨੇ ਵੱਲ ਭੱਜਿਆ। ਜਿਥੇ ਮਾਸੂਮ ਬੱਚਾ ਖੂਨ ਨਾਲ ਲੱਥ ਪੱਥ ਪਿਆ ਸੀ। ਬੱਚੇ ਦਾ ਪੋਸਟ ਮਾਰਟਮ ਹੋਣ ਬਾਅਦ ਸਸਕਾਰ ਕਰ ਦਿਤਾ ਗਿਆ।