ਬਦਲੇਖੋਰੀ ਦੀ ਭਾਵਨਾ ਦਾ ਮੇਰੇ ਜੀਵਨ 'ਚ ਕੋਈ ਸਥਾਨ ਨਹੀਂ : ਕਾਂਗੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਬਦਲੇਖੋਰੀ ਦੀ ਭਾਵਨਾ ਦਾ ਮੇਰੇ ਰਾਜਨੀਤਿਕ ਜੀਵਨ ਵਿੱਚ ਕੋਈ ਸਥਾਨ ਨਹੀਂ ਹੈ.......

Gurpreet Singh Kangar addressing the Gathering

ਭਾਈ ਰੂਪਾ, ਭਗਤਾ ਭਾਈਕਾ : 'ਬਦਲੇਖੋਰੀ ਦੀ ਭਾਵਨਾ ਦਾ ਮੇਰੇ ਰਾਜਨੀਤਿਕ ਜੀਵਨ ਵਿੱਚ ਕੋਈ ਸਥਾਨ ਨਹੀਂ ਹੈ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕਾ ਰਾਮਪੁਰਾ ਫੂਲ ਦਾ ਸਰਵਪੱਖੀ ਵਿਕਾਸ ਕਰਨਾ ਮੇਰੇ ਜੀਵਨ ਦਾ ਮੁੱਖ ਉਦੇਸ਼ ਹੈ। ਇਸ ਲਈ ਹਲਕੇ ਦੇ ਲੋਕ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਣ ਆਪਣੀਆਂ ਮੁਸ਼ਕਲਾਂ ਸਬੰਧੀ ਬੇਝਿਜਕ ਹੋ ਕੇ ਮੈਨੂੰ ਮਿਲ ਸਕਦੇ ਹਨ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਵਿਖੇ ਅਪਣੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿਚ ਰਖਵਾਏ

ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੀ ਵਿਸ਼ੇਸ ਤੌਰ 'ਤੇ ਹਾਜ਼ਰ ਸਨ। ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੀ ਰੋਕਥਾਮ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।   ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ। ਡੇਰੇ ਸ੍ਰੀ ਰਾਮ ਟਿੱਲਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਨੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਸਮੇਤ

ਪਹੁੰਚੀਆਂ ਸੰਗਤਾਂ ਦਾ ਧਨਵਾਦ ਕੀਤਾ। ਇਸ ਮੌਕੇ ਰਾਜਵੰਤ ਸਿੰਘ ਭਗਤਾ, ਕਰਮਜੀਤ ਸਿੰਘ ਮਹਿਰਾਜ, ਗੁਰਪਾਲ ਕੁੱਕੂ, ਇੰਦਰਜੀਤ ਮਾਨ, ਇੰਦਰਜੀਤ ਭੋਡੀਪੁਰਾ, ਜਗਜੀਤ ਬਰਾੜ, ਤੀਰਥ ਭਾਈਰੂਪਾ, ਰਣਜੀਤ ਸ਼ਰਮਾ, ਕਾਲਾ ਜਲਾਲ, ਅੰਗਰੇਜ ਸਿਰੀਏਵਾਲਾ, ਡਾ. ਸਵਰਨਜੀਤ ਕਾਂਗੜ, ਯਾਦਵਿੰਦਰ ਪੱਪੂ, ਰਛਪਾਲ ਰਾਏ, ਗੁਰਸ਼ਾਂਤ ਕੋਠਾਗੁਰੂ, ਗੁਰਚਰਨ ਧਾਲੀਵਾਲ,

ਭੂਸ਼ਣ ਜਿੰਦਲ, ਗੋਰਾ ਜਵੰਧਾ, ਸ਼ੰਮਾ ਸਿੱਧੂ, ਡਾ. ਬਲਜੀਤ ਸਿੰਘ, ਜਸਵੀਰ ਸੰਧੂ ਖੁਰਦ, ਬੇਅੰਤ ਸਲਾਬਤਪੁਰਾ, ਜਗਸੀਰ ਜੱਗਾ, ਗੁਰਸੰਗਤ ਮਲੂਕਾ, ਭੁਪਿੰਦਰ ਸਿੰਘ, ਕੁਲਦੀਪ ਸਿਧਾਨਾ, ਪਰਮਜੀਤ ਬਿਦਰ, ਸ਼ਿੰਦਾ ਕਟਾਰੀਆ, ਅਜੈਬ ਭਗਤਾ, ਦਵਿੰਦਰ ਦਿਆਲਪੁਰਾ, ਕੇਵਲ ਸਿੰਘ ਗੁੰਮਟੀ, ਕੁਲਦੀਪ ਗਰਗ ਰਾਈਆ, ਪਰਮਜੀਤ ਜਲਾਲ ਪ੍ਰਧਾਨ ਆਦਿ ਹਾਜ਼ਰ ਸਨ।