ਪਾਰਟੀ ਨੇ ਹੁਕਮ ਕੀਤਾ ਤਾਂ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਲੜਾਂਗਾ ਚੋਣ: ਅਟਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪਿੰਡ ਰਾਮਗੜ੍ਹ ਵਿਖੇ ਰਾਜਜੀਤ ਸਿੰਘ ਰਾਜੀ......

Former Speaker Dr. Charanjit Singh Atwal With Others

ਸਾਹਨੇਵਾਲ : ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪਿੰਡ ਰਾਮਗੜ੍ਹ ਵਿਖੇ ਰਾਜਜੀਤ ਸਿੰਘ ਰਾਜੀ ਫ਼ਾਊਂਡਰ ਮੈਂਬਰ ਐਸ.ਓ.ਆਈ ਅਤੇ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦੇ ਕਰ ਕੇ ਸਰਕਾਰ ਬਣਾਈ ਸੀ। ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅਕਾਲੀ ਦਲ ਵਲੋਂ ਹਰ ਵਰਗ ਲਈ ਜੋ ਸਕੀਮਾਂ ਚਾਲੂ ਕੀਤੀਆਂ ਸਨ, ਉਹ ਵੀ ਕੈਪਟਨ ਸਰਕਾਰ ਨੇ ਬੰਦ ਕਰ ਦਿਤੀਆਂ ਹਨ। 

ਹਲਕਾ ਫ਼ਤਿਹਗੜ੍ਹ ਸਾਹਿਬ ਦੀ ਲੋਕ ਸਭਾ ਚੋਣ ਦੀ ਚਰਚਾ ਸਬੰਧੀ ਜਦੋਂ ਡਾ. ਚਰਨਜੀਤ ਸਿੰਘ ਅਟਵਾਲ ਤੋਂ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਜੇ ਪਾਰਟੀ ਨੇ ਚਾਹਿਆ  ਤਾਂ ਮੈ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਚੋਣ ਲੜਾਂਗਾ।  ਇਸ ਮੌਕੇ ਰਾਜਜੀਤ ਸਿੰਘ ਰਾਜੀ ਫ਼ਾਊਂਡਰ ਮੈਂਬਰ ਐਸ.ਓ.ਆਈ ਅਤੇ  ਗੁਰਦੀਪ ਸਿੰਘ ਅੜੈਚਾ ਮੀਡੀਆ ਅਤੇ ਆਈ.ਟੀ. ਵਿੰਗ ਦੇ ਮਾਲਵਾ ਜ਼ੋਨ ਦੇ ਇੰਚਾਰਜ ਵਲੋਂ ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਸਿਰੋਪਾ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਜਗਜੀਤ ਸਿੰਘ ਮਾਂਗਟ, ਅਮਰਿਤ ਸਿੰਘ ਮਾਂਗਟ, ਰਣਜੀਤ ਸਿੰਘ ਪੰਚ, ਅਵਤਾਰ ਸਿੰਘ,ਲਖਵੀਰ ਸਿੰਘ ਪੰਚ ਤਰਨਵੀਰ ਸਿਘ, ਪ੍ਰਿਤਪਾਲ ਸਿੰਘ ਗੁਰੂਗੜ੍ਹ,, ਗੁਰਕਮਲ ਸਿੰਘ  ਭੰਦੌਹਲ, ਗੁਰਜਾਪ ਸਿੰਘ ਭੰਦੌਹਲ ਆਦਿ ਹਾਜ਼ਰ ਸਨ।