ਧਰਮਕੋਟ 'ਚ ਨਸ਼ਿਆਂ ਵਿਰੁਧ ਕਢਿਆ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਪ੍ਰਤੀ ਸੁਹਿਰਦ ਅਤੇ ਜਾਗਰੂਕ ਲੋਕਾਂ ਵੱਲੋਂ ਪੰਜਾਬੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਏ........

People Protesting Against Drugs

ਧਰਮਕੋਟ : ਸਮਾਜ ਪ੍ਰਤੀ ਸੁਹਿਰਦ ਅਤੇ ਜਾਗਰੂਕ ਲੋਕਾਂ ਵੱਲੋਂ ਪੰਜਾਬੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ ਕਾਲੇ ਹਫਤੇ ਪ੍ਰਤੀ ਅੱਜ ਧਰਮਕੋਟ ਵਿਖੇ ਸਮਾਜ ਸੇਵੀ ਕਲੱਬਾਂ ਅਤੇ ਲੋਕਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੁਰਦੁਆਰਾ ਬਾਬਾ ਪੂਰਨ ਸਿੰਘ ਧਰਮਕੋਟ ਤੋਂ  ਰੋਸ ਮਾਰਚ ਕੱਢਿਆ ਗਿਆ।  ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਾਜਰ ਨੌਜਵਾਨ ਅਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਮਰੋ ਜਾ ਵਿਰੋਧ ਕਰੋ ਮਿਸ਼ਨ ਦੇ ਅਧੀਨ ਹੱਥ ਵਿੱਚ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਪੋਸਟਰ ਫੜ ਕੇ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਨਾਅਰੇ ਲਗਾਏ ਗਏ ਅਤੇ ਪੈਂਫਲੇਟ ਵੰਡੇ ਗਏ ।

ਇਸ ਮੌਕੇ ਸੰਬੋਧਨ ਕਰਦਿਆਂ ਨਿਰਭੈ ਸਿੰਘ, ਲਛਮਣ ਸਿੰਘ ਸਿੱਧੂ, ਹਰਜਿੰਦਰ ਸਿੰਘ ਏਕਨੁਰ ਖਾਲਸਾ ਵਾਲੇ , ਗੁਰਬਖਸ਼ ਸਿੰਘ ਕੁੱਕੂ , ਡਾ. ਸੁਰਿੰਦਰਪਾਲ ਜਨੇਜਾ ਪ੍ਰਧਾਨ ਲੋਕ ਭਲਾਈ ਸੇਵਾ ਕਲੱਬ, ਹਰਦੀਪ ਸਿੰਘ ਕਾਹਲੋਂ ਆਇਰਨ ਜਿਮ , ਜਗਪ੍ਰੀਤ ਸਿੰਘ ਕੈਲਾ ਅਧਿਆਪਕ ਆਗੂ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚਿੱਟਾ ਨਾਮ ਦਾ ਨਸ਼ਾ ਕਾਲ ਬਣ ਕੇ ਪੰਜਾਬ ਦੇ ਗੱਭਰੂਆਂ ਨੂੰ ਖਤਮ ਕਰ ਰਿਹਾ ਹੈ ਅਤੇ ਪਿਛਲੇ ਇੱਕ ਮਹੀਨੇ ਦੌਰਾਨ ਚਿੱਟੇ ਜਾ ਕੈਮੀਕਲਨਸ਼ਿਆਂ ਕਾਰਨ ਅਣਗਿਣਤ ਗੱਭਰੂ ਮੌਤ ਦੇ ਮੂੰਹ ਜਾ ਪਏ ਹਨ ਤੇ ਮਾਵਾਂ ਭੈਣਾਂ ਦਾ ਵਿਰਲਾਪ ਹਰ ਗਲੀ ਮੁਹੱਲੇ ਵਿੱਚ ਗੂੰਜ ਰਿਹਾ ਹੈ । 

ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਇਲਾਜ ਲਈ ਆਪ ਦੇ ਤੌਰ ਤੇ ਵੀ ਯਤਨ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਜਿਸ ਤਹਿਤ ਸ਼ਹਿਰ ਵਿੱਚ ਨਸੇਦੇ  ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਕਮੇਟੀਆਂ ਬਣਾਈਆਂ ਜਾਣਗੀਆਂ।ਜਿਸ ਤਹਿਤ ਉਨ੍ਹਾਂ ਨੌਜਵਾਨਾਂ ਦਾ ਡਾਟਾ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬਚਾਉਣ ਲਈ ਯਤਨ ਕੀਤੇ ਜਾਣਗੇ।

ਇਸ ਮੌਕੇ ਭਿੰਦਰ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ ਸੁਖਪਰਿਤ ਸਿੰਘ, ਹੈੱਡ ਗ੍ਰੰਥੀ ਨਰਿੰਦਰਪਾਲ ਸਿੰਘ, ਡਾ ਹਰਮੀਤ ਸਿੰਘ ਲਾਡੀ, ਨਛੱਤਰ ਸਿੰਘ, ਬਰਾੜ ਧਰਮਕੋਟ, ਮਾਸਟਰ ਪਰਮਜੀਤ ਸਿੰਘ, ਜਜ ਸਿੰਘ , ਨਿਹਾਲ ਸਿੰੰਘ, ਰਿੱਕੀ ਕੈਲਵਿ, ਪਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਅਤੇ ਨੌਜਵਾਨ ਹਾਜ਼ਰ ਸਨ ।