ਛੱਤਬੀੜ ਚਿੜੀਆ ਘਰ 'ਚ ਜਾਨਵਰਾਂ ਨੂੰ ਦੇਖਣ ਲਈ ਸੈਲਾਨੀਆਂ ਦੀ ਰੌਣਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰੀ ਗਰਮੀ ਅਤੇ ਉਮਸ ਦੌਰਾਨ ਵੀ ਅੱਜ ਵੱਡੀ ਗਿਣਤੀ 'ਚ ਸੈਲਾਨੀ ਛੱਤਬੀੜ ਚਿੜੀਆ ਘਰ 'ਚ ਜਾਨਵਰਾਂ ਨੂੰ ਦੇਖਣ ਲਈ......

Revolving Tourists in Chhatbir Zoo

ਜ਼ੀਰਕਪੁਰ: ਭਾਰੀ ਗਰਮੀ ਅਤੇ ਉਮਸ ਦੌਰਾਨ ਵੀ ਅੱਜ ਵੱਡੀ ਗਿਣਤੀ 'ਚ ਸੈਲਾਨੀ ਛੱਤਬੀੜ ਚਿੜੀਆ ਘਰ 'ਚ ਜਾਨਵਰਾਂ ਨੂੰ ਦੇਖਣ ਲਈ ਪੁੱਜੇ। ਅੱਜ ਭਾਰੀ ਗਰਮੀ ਦੇ ਬਾਵਜੂਦ ਸਕੂਲਾਂ ਦੀਆਂ ਗਰਮੀਆਂ ਦੀ ਆਖ਼ਰੀ ਛੁੱਟੀ ਹੋਣ ਕਾਰਨ ਛੱਤਬੀੜ ਚਿੜੀਆ ਘਰ 'ਚ ਸੈਲਾਨੀਆਂ ਦੀ ਰੌਣਕ ਰਹੀ।  ਗਰਮੀ ਕਾਰਨ ਜਾਨਵਰ ਕਾਫੀ ਦੇਰ ਤਕ ਅਪਣੇ ਪਿੰਜਰਿਆਂ 'ਚੋਂ ਬਾਹਰ ਨਹੀਂ ਨਿਕਲੇ, ਜਿਸ ਕਾਰਨ ਸੈਲਾਨੀਆਂ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ। ਸ਼ੇਰ ਸਫ਼ਾਰੀ ਛੱਤਬੀੜ ਚਿੜੀਆ ਘਰ ਦਾ ਸੱਭ ਤੋਂ ਦਿਲਚਸਪ ਹਿੱਸਾ ਹੈ। 

ਚਿੜੀਆ ਘਰ 'ਚ ਵੱਧ ਗਿਣਤੀ 'ਚ ਸੈਲਾਨੀ ਪਹੁੰਚਣ ਤੋਂ ਜਿਥੇ ਇਕ ਪਾਸੇ ਚਿੜੀਆ ਘਰ ਪ੍ਰਸ਼ਾਸਨ ਖ਼ੁਸ਼ ਸੀ, ਉਥੇ ਹੀ ਬਾਗ਼ੋਬਾਗ਼ ਹੋਏ ਸ਼ੇਰ ਸਫਾਰੀ ਦੇ ਠੇਕੇਦਾਰਾਂ ਨੇ ਵੱਧ ਕਮਾਈ ਦੇ ਚੱਕਰ 'ਚ ਨਿਯਮਾਂ ਨੂੰ ਛੀਕੇ ਟੰਗਦੀਆਂ ਬੀਨਾ ਸੁਰੱਖਿਆ ਜਾਲੀ ਲੱਗਿਆ 2 ਸਕੂਲ ਬਸਾਂ ਠੇਕੇ 'ਤੇ ਲਿਆ। ਸੈਲਾਨੀਆਂ ਨੂੰ ਖੁਲ੍ਹੇ ਸ਼ੇਰਾਂ ਦੇ ਬਾੜੇ ਵਿਚ ਘੁਮਾਉਣ ਲਈ ਲਾ ਦਿਤੀਆਂ। ਜਦਕੀ ਸ਼ੇਰ ਸਫ਼ਾਰੀ ਦੇ ਠੇਕੇਦਾਰ ਕੋਲ ਦੋ ਬਸਾਂ ਹਨ ਜਿਨ੍ਹਾਂ 'ਤੇ ਉਸ ਦੇ ਠੇਕੇ ਦੇ ਕਰਾਰ 'ਚ ਲਿਖੀਆਂ ਸ਼ਰਤਾਂ ਮੁਤਾਬਕ ਸੁਰੱਖਿਆ ਜਾਲੀ ਲੱਗੀ ਹੋਈ ਹੈ।

ਅੱਜ ਸੈਲਾਨੀਆਂ ਦੀ ਵੱਧ ਗਿਣਤੀ ਅਤੇ ਮੁਨਾਫ਼ੇ ਦੇ ਚੱਕਰ ਵਿਚ ਠੇਕੇਦਾਰ ਨੇ 2 ਹੋਰ ਸਕੂਲੀ ਬਸਾਂ ਠੇਕੇ 'ਤੇ ਲੈ ਕੇ ਚਲਾਇਆ ਜਾ ਰਹੀਆਂ ਸਨ। ਦੂਜੇ ਪਾਸੇ ਸੈਲਾਨੀਆਂ ਲਈ ਇਸ ਮਹੀਨੇ ਨਵਾਂ ਬਣਿਆ ਗੇਟ, ਟਿਕਟ ਕਾਊਂਟਰ, ਇੰਟਰਪਰਟੇਸ਼ਨ ਸੈਂਟਰ ਅਤੇ ਆਧੁਨਿਕ ਕੰਟੀਨ ਵੀ ਖੁਲ੍ਹ ਜਾਵੇਗੀ ਜਿਸ ਦਾ ਜ਼ਿਆਦਾਤਰ ਕੰਮ ਮੁਕੰਮਲ ਹ ਚੁੱਕਾ ਹੈ।