ਸਿੱਧੂ ਜੋੜੇ ਲਈ ਭੱਦੀ ਸ਼ਬਦਾਵਲੀ ਵਰਤਣ 'ਤੇ ਮਨਦੀਪ ਮੰਨਾ ਖ਼ਿਲਾਫ਼ ਸ਼ਿਕਾਇਤ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉੱਥੇ ਹੀ ਕੌਂਸਲਰ ਦੇ ਮੁਤਾਬਿਕ ਕਿਸੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਵੀ ਵਿਅਕਤੀ ਆਵਾਜ਼ ਚੁੱਕ ਸਕਦਾ ਹੈ ਪਰ ਕਿਸੇ ਵੀ ਸਮਾਜਿਕ ਵਿਅਕਤੀ ਨੂੰ ਬੁਰਾ ਭਲਾ ਨਹੀਂ ਕਹਿ ਸਕਦਾ

Complaint against Mandeep Manna on the use of words for Sidhu couple

ਚੰਡੀਗੜ੍ਹ- ਮਨਦੀਪ ਸਿੰਘ ਮੰਨਾ ਅਕਸਰ ਹੀ ਸਿੱਧੂ ਜੋੜੇ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਹਨ ਪਰ ਇਸ ਵਾਰ ਸਿੱਧੂ ਜੋੜੇ ਦੇ ਕੌਂਸਲਰਾਂ ਵਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਮਨਦੀਪ ਸਿੰਘ ਮੰਨਾ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਉੱਥੇ ਹੀ ਕੌਂਸਲਰ ਦੇ ਮੁਤਾਬਿਕ ਕਿਸੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਵੀ ਵਿਅਕਤੀ ਆਵਾਜ਼ ਚੁੱਕ ਸਕਦਾ ਹੈ ਪਰ ਕਿਸੇ ਵੀ ਸਮਾਜਿਕ ਵਿਅਕਤੀ ਨੂੰ ਬੁਰਾ ਭਲਾ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਮੰਨਾਂ ਵੱਲੋਂ ਬਹੁਤ ਵਾਰ ਸਿੱਧੂ ਜੋੜੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਸੇ ਦੇ ਰੋਸ 'ਚ ਉਨ੍ਹਾਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਮਨਦੀਪ ਸਿੰਘ ਮੰਨਾ ਦੇ ਖਿਲਾਫ ਦਿੱਤੀ ਹੈ।

ਦੱਸ ਦਈਏ ਕਿ ਸਿੱਧੂ ਜੋੜੇ ਤੇ ਮਨਦੀਪ ਸਿੰਘ ਮੰਨਾ ਅਕਸਰ ਹੀ ਸ਼ਬਦੀ ਤੀਰ ਚਲਾਉਂਦੇ ਹਨ ਪਰ ਇਸ ਵਾਰ ਸਿੱਧੂ ਜੋੜੇ ਦੇ ਕੌਂਸਲਰਾਂ ਵਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਕੋਲ ਇਸਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਸ਼ਿਕਾਇਤ ਤੇ ਅਮ੍ਰਿੰਤਸਰ ਪੁਲਿਸ ਕਮਿਸ਼ਨਰ ਕੀ ਕਦਮ ਚੁੱਕਦੇ ਹਨ।