ਰਾਹੁਲ ਗਾਂਧੀ ਦੇ ਅਸਤੀਫ਼ੇ ਖਿਲਾਫ਼ ਕਾਂਗਰਸੀ ਵਰਕਰ ਕਰਨ ਲੱਗੇ ਖੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਰਾਹੁਲ ਗਾਂਧੀ ਦੇ ਫੈਸਲੇ ਤੋਂ ਦੁਖੀ ਹੋ ਕੇ ਕਾਂਗਰਸ ਵਰਕਰ ਨੇ ਖੁਦ ਨੂੰ ਫਾਂਸੀ ਲਗਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉੱਥੇ ਮੌਜੂਦ ਪੁਲਿਸ ਅਤੇ ਸੁਰੱਖਿਆ ....

Rahul Gandhi

ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਵਿਚ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਰਾਹੁਲ ਗਾਂਧੀ ਕਾਂਗਰਸ ਦੇ ਨੇਤਾ ਪਦ ਤੋਂ ਅਸਤੀਫ਼ਾ ਲੈਣ ਦੇ ਫੈਸਲੇ ਤੇ ਲਗਾਤਾਰ ਅੜੇ ਹੋਏ ਹਨ ਅਤੇ ਪਾਰਟੀ ਨੂੰ ਲਗਾਤਾਰ ਉੱਤਰ ਅਧਿਕਾਰੀ ਚੁਣਨ ਨੂੰ ਕਹਿ ਰਹੇ ਹਨ ਹਾਲਾਂਕਿ ਰਾਹੁਲ ਗਾਂਧੀ ਨੂੰ ਅਸਤੀਫਾ ਨਾ ਦੇਣ ਦੇ ਲਈ ਲਗਾਤਾਰ ਮਨਾਇਆ ਜਾ ਰਿਹਾ ਹੈ।

ਇਸ ਦੌਰਾਨ ਕਾਂਗਰਸ ਵਰਕਰ ਨੇ ਕਾਂਗਰਸ ਦਫ਼ਤਰ ਦੇ ਬਾਹਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਦੇ ਫੈਸਲੇ ਤੋਂ ਦੁਖੀ ਹੋ ਕੇ ਕਾਂਗਰਸ ਵਰਕਰ ਨੇ ਖੁਦ ਨੂੰ ਫਾਂਸੀ ਲਗਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉੱਥੇ ਮੌਜੂਦ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਇੰਝ ਕਰਨ ਤੋਂ ਰੋਕ ਲਿਆ। ਕਾਂਗਰਸ ਵਰਕਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਆਪਣਾ ਅਸਤੀਫ਼ਾ ਵਾਪਸ ਲੈਣ ਨਹੀਂ ਤਾਂ ਉਹ ਆਪਣੇ ਆਪ ਨੂੰ ਫਾਂਸੀ ਲਗਾ ਲਵੇਗਾ।

ਦੱਸ ਦਈਏ ਕਿ ਰਾਹੁਲ ਗਾਂਧੀ ਕਈ ਵਾਰ ਦੁਹਰਾ ਚੁੱਕੇ ਹਨ ਕਿ ਉਹ ਆਪਣਾ ਫੈਸਲਾ ਨਹੀਂ ਬਦਲਣਗੇ ਅਤੇ ਪਾਰਟੀ ਨੂੰ ਹੋਰ ਨੇਤਾ ਦੀ ਚੋਣ ਕਰਨੀ ਹੋਵੇਗੀ। ਰਾਹੁਲ ਗਾਂਧੀ ਸਾਂਸਦਾਂ ਅਤੇ ਆਗੂਆਂ ਦੀ ਮੌਜੂਦਗੀ ਵਿਚ ਕਹਿ ਚੁੱਕੇ ਹਨ ਕਿ ਉਹ ਨੇਤਾ ਦੇ ਪਦ ਤੇ ਨਹੀਂ ਰਹਿਣਾ ਚਾਹੁੰਦੇ।