ਨਸ਼ਾ ਤਸਕਰਾਂ ਨੂੰ ਫੜਨ ਆਈ ਐਸ.ਟੀ.ਐਫ਼ ਟੀਮ ਉਤੇ ਫ਼ਾਇਰੰਗ
ਪੁਲਿਸ ਜ਼ਿਲ੍ਹਾ ਤਰਨ ਤਾਰਨ ਅਧੀਨ ਪੁਲਿਸ ਥਾਣਾ ਹਰੀਕੇ ਪੱਤਣ ਪੈਦੇ ਬੂਹ
ਪੱਟੀ/ਹਰੀਕੇ ਪੱਤਣ, 1 ਜੁਲਾਈ (ਅਜੀਤ ਘਰਿਆਲਾ/ਗਗਨਦੀਪ ਸਿੰਘ/ਪ੍ਰਦੀਪ): ਪੁਲਿਸ ਜ਼ਿਲ੍ਹਾ ਤਰਨ ਤਾਰਨ ਅਧੀਨ ਪੁਲਿਸ ਥਾਣਾ ਹਰੀਕੇ ਪੱਤਣ ਪੈਦੇ ਬੂਹ ਨੇੜੇ ਨਸ਼ਾਂ ਤਸਕਰਾਂ ਨੂੰ ਕਾਬੂ ਕਰਨ ਆਈ ਐਸ.ਟੀ.ਐਫ਼ ਫ਼ਿਰੋਜ਼ਪੁਰ ਦੀ ਟੀਮ ਉਪਰ ਨਸ਼ਾਂ ਤਸਕਰਾਂ ਵਲੋਂ ਫ਼ਾਇਰੰਗ ਕਰ ਦਿਤੀ ਜਿਸ ਦੌਰਾਨ ਉਕਤ ਟੀਮ ਵਾਲ-ਵਾਲ ਬਚ ਗਈ ਅਤੇ ਉਨ੍ਹਾਂ ਨੇ ਦੋ ਤਸਕਰਾਂ ਨੂੰ 260 ਗ੍ਰਾਮ ਹੈਰੋਇਨ , ਮੋਟਰਸਾਈਕਲ ਤੇ ਪਿਸਤੌਲ ਅਤੇ ਰਿਵਾਲਵਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ।
ਇਸ ਸਬੰਧੀ ਐਸ ਟੀ ਐਫ਼ ਟੀਮ ਦੇ ਇੰਚਾਂ: ਇੰਸ: ਸੁਖਵਿੰਦਰ ਸਿੰਘ ਦਸਿਆ ਕਿ ਕਿਸੇ ਖਾਸ ਮੁਖ਼ਬਰ ਨੇ ਇਤਲਾਹ ਦਿਤੀ ਸੀ ਕਿ ਮਨਜਿੰਦਰ ਸਿੰਘ, ਮਨਮੋਹਨ ਸਿੰਘ ਅਤੇ ਮੁਖਤਿਆਰ ਸਿੰਘ ਜੋ ਕਿ ਹਰੀਕੇ ਤੇ ਪੱਟੀ ਇਲਾਕੇ ਵਿਚ ਹੈਰੋਇਨ ਦਾ ਧੰਦਾ ਕਰਦੇ ਹਨ ਜਿਸ ਉਤੇ ਪੁਲਿਸ ਥਾਣਾ ਹਰੀਕੇ ਪੱਤਣ ਵਿਖੇ ਮੁਖ਼ਬਰ ਖਾਸ ਦੀ ਇਤਲਾਹ ਉਤੇ ਮਾਮਲਾ ਦਰਜ ਕਰ ਕੇ ਛਾਪਾਮਾਰੀ ਸ਼ੁਰੂ ਕਰ ਦਿਤੀ ਜਿਸ ਉਤੇ ਤਿੰਨਾਂ ਵਿਚੋਂ ਮਨਜਿੰਦਰ ਸਿੰਘ ਨੂੰ ਪੁਲ ਬੰਗਾਲੀ ਤੋਂ ਕਾਬੂ ਕਰ ਕੇ ਉਸ ਕੋਲੋ 40 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਦਸਿਆ ਕਿ ਮਨਮੋਹਨ ਸਿੰਘ ਅਤੇ ਮੁਖਤਿਆਰ ਸਿੰਘ ਹੈਰੋਇੰਨ ਦੀ ਸਪਲਾਈ ਦੇਣ ਲਈ ਹਰੀਕੇ ਤੋਂ ਪੱਟੀ ਵੱਲ ਜਾ ਰਹੇ ਹਨ।
ਜਿਸ ਤਹਿਤ ਇੰਸ: ਸੁਖਵਿੰਦਰ ਸਿੰਘ ਵਲੋਂ ਅਪਣੀ ਟੀਮ ਸਮੇਤ ਬੀਤੀ ਰਾਤ ਪਿੰਡ ਨਬੀਪੁਰ ਨਜ਼ਦੀਕ ਜਿੰਦਾਵਲਾ ਪੁਲ ਉਤੇ ਪੁੱਜੀ ਤਾਂ ਪੱਟੀ ਵਲੋਂ ਦੋ ਨੌਜਵਾਨ ਉਤੇ ਆ ਰਹੇ ਹਨ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਰਿਵਾਲਵਰ ਤੇ ਪਿਸਤੌਲ ਨਾਲ ਪੁਲਿਸ ਉਪਰ ਗੋਲੀਆਂ ਚਲਾ ਦਿਤੀਆਂ ਜਿਸ ਉਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਮੋਟਰਸਾਈਕਲ ਵਿਚੋਂ 260 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਐਸ ਟੀ ਐਫ਼ ਟੀਮ ਵਲੋਂ ਕਾਬੂ ਕੀਤੇ ਦੋਵਾਂ ਨੌਜਵਾਨਾਂ ਉਪਰ ਪੁਲਿਸ ਥਾਣਾ ਹਰੀਕੇ ਪੱਤਣ ਵਿਖੇ ਅਸਲਾ ਐਕਟ ਤਹਿਤ ਵੀ ਮਾਮਲਾ ਦਰਜ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਧਰਾਵਾਂ ਤਹਿਤ ਮਾਮਲਾ ਦਰਜ ਕਰਵਾ ਦਿਤਾ ਹੈ।