ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਦੀ ਸਬ-ਤਹਿਸੀਲ ਘਨੌਰ ਦੇ ਨੇੜਲੇ ਪਿੰਡ ਕਾਮੀ ਖ਼ੁਰਦ ਵਿਖੇ ਸ਼ੱਕੀ ਪਤੀ ਵਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ

File Photo

ਘਨੌਰ, 1 ਜੁਲਾਈ (ਸੁਖਦੇਵ ਸਿੰਘ):  ਪਟਿਆਲਾ ਦੀ ਸਬ-ਤਹਿਸੀਲ ਘਨੌਰ ਦੇ ਨੇੜਲੇ ਪਿੰਡ ਕਾਮੀ ਖ਼ੁਰਦ ਵਿਖੇ ਸ਼ੱਕੀ ਪਤੀ ਵਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕਾਮੀਂ ਖ਼ੁਰਦ ਵਿਚ ਤਕਰੀਬਨ 35 ਸਾਲ ਦੀ ਵਿਆਹੁਤਾ ਕਾਜਲ ਬੇਗ਼ਮ ਦਾ ਬੀਤੀ ਦੇਰ ਸ਼ਾਮ ਕਤਲ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਕਤਲ ਹੋਇਆ ਉਸ ਸਮੇਂ ਵਿਆਹੁਤਾ ਦੇ ਦੋਨੇਂ ਬੱਚੇ ਤੇ ਪਤੀ ਘਰ ਹੀ ਸਨ।
ਤਕਰੀਬਨ 10 ਕੁ ਸਾਲ ਪਹਿਲਾਂ ਮ੍ਰਿਤਕ ਕਾਜਲ ਬੇਗਮ ਦਾ ਨਿਕਾਹ ਉਕਤ ਪਿੰਡ ਦੇ ਲੱਖੀ ਖ਼ਾਨ ਨਾਲ ਹੋਇਆ, ਜਿਸ ਦੇ ਦੋ ਧੀਆਂ ਨੇ ਜਨਮ ਲਿਆ। 
   ਘਨੌਰ ਪੁਲਿਸ ਜਾਂਚ ਵਿਚ ਜੁਟ ਗਈ ਹੈ। ਸੂਤਰਾਂ ਮੁਤਾਬਕ ਕਤਲ ਦੇ ਪਿੱਛੇ ਕਥਿਤ ਨਾਜਾਇਜ਼ ਪ੍ਰੇਮ ਸਬੰਧਾਂ ਦਾ ਕਾਰਨ ਦਸਿਆ ਜਾ ਰਿਹਾ ਹੈ। ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਰਾਜਪੁਰਾ ਦੇ ਮੋਰਚਰੀ ਘਰ ਵਿਚ ਭੇਜ ਦਿਤਾ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਘਨੌਰ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਮ੍ਰਿਤਕ ਔਰਤ ਦੇ ਪਰਵਾਰਕ ਮੈਂਬਰਾਂ ਵਲੋਂ ਕਤਲ ਦੇ ਮਾਮਲੇ ਵਿਚ ਲੱਕੀ ਖ਼ਾਨ ਉਤੇ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਪਤੀ ਪੁਲਿਸ ਦੀ ਗ੍ਰਿਫ਼ਤਾਰੀ ਵਿਚੋਂ ਬਾਹਰ ਹੈ, ਜਲਦੀ ਹੀ ਪੁਲਿਸ ਵਲੋਂ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।