ਅਫ਼ਸਰਸ਼ਾਹੀ ਤੋਂ ਤੰਗ ਬਿਹਾਰ ਦੇ ਮੰਤਰੀ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼

ਏਜੰਸੀ

ਖ਼ਬਰਾਂ, ਪੰਜਾਬ

ਅਫ਼ਸਰਸ਼ਾਹੀ ਤੋਂ ਤੰਗ ਬਿਹਾਰ ਦੇ ਮੰਤਰੀ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼

image


ਚਪੜਾਸੀ ਨਹੀਂ ਸੁਣਦਾ ਤਾਂ ਅਧਿਕਾਰੀ ਕੀ ਸੁਣਨਗੇ


ਪਟਨਾ, 1 ਜੁਲਾਈ : ਬਿਹਾਰ ਸਰਕਾਰ ਵਿਚ ਮੰਤਰੀ ਮਦਨ ਸਾਹਨੀ ਨੇ ਵੀਰਵਾਰ ਨੂੰ  ਅਫ਼ਸਰਸ਼ਾਹੀ ਅਤੇ ਕਥਿਤ ਤਾਨਾਸ਼ਾਹੀ ਤੋਂ ਤੰਗ ਆ ਕੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ | ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲ ਚਪੜਾਸੀ ਤਕ ਨਹੀਂ ਸੁਣਦਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਨਹੀਂ ਛੱਡਣ ਵਾਲੇ ਅਤੇ ਬਣੇ ਰਹਿਣਗੇ | ਮੰਤਰੀ ਮਦਨ ਸਾਹਨੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰਦੇ ਹੋਏ ਕਿਹਾ,''ਜਦੋਂ ਚਪੜਾਸੀ ਨਹੀਂ ਸੁਣਦਾ ਤਾਂ ਅਫ਼ਸਰ ਦੀ ਕੀ ਗੱਲ ਕਰੀਏ | ਜਦੋਂ ਗ਼ਰੀਬਾਂ ਦਾ ਭਲਾ ਨਹੀਂ ਕਰ ਸਕਦੇ, ਕੁੱਝ ਸੁਧਾਰ ਨਹੀਂ ਕਰ ਸਕਦੇ ਤਾਂ ਫਿਰ ਮੰਤਰੀ ਅਹੁਦੇ 'ਤੇ ਰਹਿਣ ਦਾ ਕੀ ਮਤਲਬ ਹੈ?'' ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿਚ ਬਣੇ ਰਹਿਣਗੇ ਅਤੇ ਮੁੱਖ ਮੰਤਰੀ ਨੇ ਜੋ ਪਛਾਣ ਦਿਤੀ ਹੈ, ਉਸ ਨੂੰ  ਜ਼ਿੰਦਗੀ ਭਰ ਯਾਦ ਰੱਣਗੇ |