ਬੇਰੁਜ਼ਗਾਰੀ ਲਈ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ : ਮਾਇਆਵਤੀ
ਬੇਰੁਜ਼ਗਾਰੀ ਲਈ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ : ਮਾਇਆਵਤੀ
ਲਖਨਊ, 1 ਜੁਲਾਈ : ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਦੇਸ਼ ਵਿਚ ਬੇਰੁਜ਼ਗਾਰੀ ਲਈ ਭਾਜਪਾ ਦੇ ਨਾਲ ਹੀ ਲੰਮੇ ਸਮੇਂ ਤਕ ਸ਼ਾਸਨ ਕਰਨ ਵਾਲੀ ਕਾਂਗਰਸ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਠਹਿਰਾਇਆ ਹੈ। ਮਾਇਆਵਤੀ ਨੇ ਵੀਰਵਾਰ ਨੂੰ ਲੜੀਵਾਰ ਟਵੀਟ ਕਰ ਕੇ ਕਿਹਾ,‘‘ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਕਰੋੜਾਂ ਨੌਜਵਾਨ ਅਤੇ ਸਿਖਿਅਤ ਲੋਕ ਸੜਕ ਕਿਨਾਰੇ ਪਕੌੜੇ ਵੇਚ ਕੇ ਅਤੇ ਮਜ਼ਦੂਰੀ ਕਰਨ ਲਈ ਮਜਬੂਰ ਹਨ, ਉਨ੍ਹਾਂ ਦੇ ਮਾਂ ਬਾਪ ਅਤੇ ਪ੍ਰਵਾਰ ਜੋ ਇਹ ਸੱਭ ਦੇਖ ਰਿਹਾ ਹੈ, ਉਨ੍ਹਾਂ ਦਾ ਦਰਦ ਸਮਝਿਆ ਜਾ ਸਕਦਾ ਹੈ। ਇਹ ਬਹੁਤ ਦੁਖਦ, ਮੰਦਭਾਗਾ ਤੇ ਬੇਹੱਦ ਚਿੰਤਾਜਨਕ ਹੈ।’’ ਇਸ ਲਈ ਕਾਂਗਰਸ ਤੋਂ ਇਲਾਵਾ ਮੌਜੂਦਾ ਭਾਜਪਾ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਹੈ। ਜੇਕਰ ਇਸ ਸਮੱਸਿਆ ਦਾ ਤੁਰਤ ਹੱਲ ਨਹੀਂ ਕੀਤਾ ਗਿਆ ਤਾਂ ਕਾਂਗਰਸ ਦੀ ਤਰ੍ਹਾਂ ਭਾਜਪਾ ਦੀ ਵੀ ਉਹੀ ਦੁਰਦਸ਼ਾ ਹੋਵੇਗੀ।’’
ਉਨ੍ਹਾਂ ਕਿਹਾ,‘‘ਬਸਪਾ ਦੇਸ਼ ’ਚ ਨੌਜਵਾਨਾਂ ਲਈ ਅਜਿਹੀ ਭਿਆਨਕ ਸਥਿਤੀ ਪੈਦਾ ਕਰਨ ਲਈ ਕੇਂਦਰ ਦੇ ਨਾਲ-ਨਾਲ ਕਾਂਗਰਸ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਮੰਨਦੀ ਹੈ।’’ ਉਨ੍ਹਾਂ ਕਿਹਾ,‘‘ਜੇਕਰ ਭਾਜਪਾ ਵੀ, ਕਾਂਗਰਸ ਪਾਰਟੀ ਦੇ ਨਕਸ਼ੇਕਦਮ ’ਤੇ ਹੀ ਚਲਦੀ ਰਹੀ ਤਾਂ ਫਿਰ ਇਸ ਪਾਰਟੀ ਦਾ ਵੀ ਉਹੀ ਹਾਲ ਹੋਵੇਗੀ, ਜੋ ਕਾਂਗਰਸ ਦਾ ਹੋ ਚÇੁਕਆ ਹੈ, ਜਿਸ ’ਤੇ ਭਾਜਪਾ ਨੂੰ ਗੰਭੀਰਤਾ ਨਾਲ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਅਜਿਹੀ ਨੀਤੀ ਨਾਲ ਨਾ ਤਾਂ ਜਨ-ਕਲਿਆਣ ਅਤੇ ਨਾ ਹੀ ਦੇਸ਼ ਦੀ ਆਤਮਨਿਰਭਰਤਾ ਸੰਭਵ ਹੋ ਰਹੀ ਹੈ।’’ (ਏਜੰਸੀ)