ਕਿਸਾਨਾਂ ਵਲੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਉ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਵਲੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਉ

image

ਗੜ੍ਹਸ਼ੰਕਰ, 1 ਜੁਲਾਈ (ਪੰਜਾਬ ਸਿੰਘ): ਜਿਵੇਂ ਹੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਬਨੇਵਾਲ ਦੇ ਇਕ ਧਾਰਮਕ ਅਸਥਾਨ 'ਤੇ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਉਥੇ ਪਹੁੰਚ ਗਏ ਅਤੇ ਦੋ ਘੰਟੇ ਪ੍ਰਦਰਸ਼ਨ ਕੀਤਾ | ਸਾਂਝੇ ਕਿਸਾਨ ਫ਼ਰੰਟ ਦੇ ਗਰੀਬਦਾਸ ਬੀਟਨ, ਆਲ ਇੰਡੀਆ ਜਾਟ ਮਹਾਂਸਭਾ ਦੇ ਸੂਬਾ ਜਨਰਲ ਸਕੱਤਰ ਅਜੈਬ ਸਿੰਘ ਬੋਪਾਰਾਏ, ਪੰਚਾਇਤ ਸੰਮਤੀ ਮੈਂਬਰ ਮੋਹਨ ਲਾਲ ਬਨੇਵਾਲ ਦੀ ਅਗਵਾਈ ਹੇਠ ਵਰਕਰਾਂ ਨੇ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਨੂੰ  ਰੱਦ ਕਰਨ ਦੇ ਵਿਰੋਧ 'ਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕੀਤਾ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਦੋ ਘੰਟੇ ਨਾਹਰੇਬਾਜ਼ੀ ਕਰਦਿਆਂ ਅਸ਼ਵਨੀ ਸ਼ਰਮਾ ਤੋਂ ਖੇਤੀ ਕਾਨੂੰਨਾਂ ਨੂੰ  ਰੱਦ ਕਰਨ ਅਤੇ ਐਮ.ਐਸ.ਪੀ ਦੀ ਗਰੰਟੀ ਦੀ ਮੰਗ ਕੀਤੀ | ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਝਗੜਾ ਵੀ ਹੋਇਆ ਅਤੇ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਗੱਡੀ ਬਾਹਰ ਕੱਢਣ ਵਿਚ ਸਫਲ ਰਹੀ | ਇਸ ਸਮੇਂ ਪੰਚਾਇਤ ਸੰਮਤੀ ਦੇ ਸਾਬਕਾ ਮੈਂਬਰ ਕੁਲਭੂਸ਼ਣ ਕੁਮਾਰ, ਜਗਦੇਵ ਸਿੰਘ ਗਧੀਮਾਨਸੋਵਾਲ, ਪ੍ਰਵੀਨ ਰਾਣਾ ਵਿਨੂੰ, ਦਵਿੰਦਰ ਸਿੰਘ, ਸਰਪੰਚ ਦਵਿੰਦਰ ਡਿਬੀ ਟਿੱਬੀਅਨ, ਜੰਗ ਬਹਾਦਰ ਕਾਕੂ, ਸਤੀਸ਼ ਸ਼ਰਮਾ, ਅਮਰੀਕ ਬੀਟਨ, ਰਾਜਿੰਦਰ ਸਿੰਘ ਰਾਣਾ, ਓਕਰ ਧੀਮਾਨ, ਅਸ਼ਵਨੀ ਧੀਮਾਨ, ਦੇਵ, ਸੀਟੂ ਪੰਚ , ਜਸਵਿੰਦਰ ਸਿੰਘ, ਰਾਕੇਸ਼ ਕੁਮਾਰ, ਰਾਮ ਪਾਲ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਫ਼ੋਟੋ : 7