ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ ’ਚੋਂ ਰਿਹਾਅ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ ’ਚੋਂ ਰਿਹਾਅ

image

ਨਵੀਂ ਦਿੱਲੀ, 2 ਜੁਲਾਈ : ਹਰਿਆਣਾ ਦੇ ਬਹੁਚਰਚਿਤ ਅਧਿਆਪਕ ਭਰਤੀ ਘਪਲੇ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਤਿਹਾੜ ਜੇਲ ਤੋਂ ਸ਼ੁਕਰਵਾਰ ਨੂੰ ਰਿਹਾਅ ਕਰ ਦਿਤਾ ਗਿਆ। ਜੇਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਚੌਟਾਲਾ (86) ਪੈਰੋਲ ’ਤੇ ਰਿਹਾਅ ਸੀ ਅਤੇ ਸ਼ੁਕਰਵਾਰ ਨੂੰ ਉਹ ਰਸਮੀ ਕਾਰਵਾਈ ਪੂਰੀ ਕਰਨ ਲਈ ਤਿਹਾੜ ਜੇਲ ਪਹੁੰਚੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ। ਡਾਇਰੈਕਟਰ ਜਨਰਲ (ਦਿੱਲੀ ਜੇਲ) ਸੰਦੀਪ ਗੋਇਲ ਨੇ ਦਸਿਆ,‘‘ਜ਼ਰੂਰੀ ਰਸਮੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ।’’ ਪਿਛਲੇ ਮਹੀਨੇ ਦਿੱਲੀ ਸਰਕਾਰ ਨੇ ਇਕ ਹੁਕਮ ਜਾਰੀ ਕੀਤਾ ਸੀ ਅਤੇ ਕੋਰੋਨਾ ਵਾਇਰਸ ਕਾਰਨ ਜੇਲਾਂ ’ਚੋਂ ਭੀੜ ਘੱਟ ਕਰਨ ਲਈ ਅਜਿਹੇ ਕੈਦੀਆਂ ਨੂੰ 6 ਮਹੀਨੇ ਦੀ ਵਿਸ਼ੇਸ਼ ਛੋਟ ਦਿਤੀ ਸੀ, ਜਿਨ੍ਹਾਂ ਨੇ 10 ਸਾਲ ਦੀ ਅਪਣੀ ਸਜਾ ਦੇ ਸਾਢੇ 9 ਸਾਲ ਪੂਰੇ ਕਰ ਲਏ ਹਨ।   ਅਧਿਕਾਰੀਆਂ ਨੇ ਦਸਿਆ ਕਿ ਕਿਉਂਕਿ ਚੌਟਾਲਾ ਨੇ ਅਪਣੀ ਸਜ਼ਾ ਦੇ 9 ਸਾਲ 9 ਮਹੀਨੇ ਪੂਰੇ ਕਰ ਲਏ ਹਨ ਤਾਂ ਉਹ ਰਿਹਾਅ ਹੋਣ ਦੇ ਹੱਕਦਾਰ ਹਨ।