ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਹਾਂਗਕਾਂਗ ਮੀਡੀਆ ਡਰਿਆ
ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਹਾਂਗਕਾਂਗ ਮੀਡੀਆ ਡਰਿਆ
ਹਾਂਗਕਾਂਗ, 1 ਜੁਲਾਈ : ਹਾਂਗਕਾਂਗ ’ਚ ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਡਰੇ ਹਾਂਗਕਾਂਗ ਮੀਡੀਆ ਦੇ ਕਈ ਆਊਟਲੇਟ ਨੇ ਸੰਚਾਲਨ ਜਾਂ ਤਾਂ ਘਟਾ ਦਿਤਾ ਹੈ ਜਾਂ ਬੰਦ ਕਰ ਦਿੱਤਾ ਹੈ। ਹਾਂਗਕਾਂਗ ’ਚ ਬੀਜਿੰਗ ਦੁਆਰਾ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਇਕ ਸਾਲ ਪੂਰਾ ਹੋਣ ਵਿਚਕਾਰ ਸ਼ਹਿਰ ਦੇ ਕਈ ਆਨਲਾਈਨ ਮੀਡੀਆ ਆਊਟਲੇਟ ਆਪਣੀਆਂ ਵੈੱਬਸਾਈਟਾਂ ਤੋਂ ਰਾਏ ਲੇਖ ਅਤੇ ਵੀਡੀਓ ’ਚ ਕਮੀ ਲਿਆ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਹਾਂਗਕਾਂਗ ’ਚ ਲੋਕਤੰਤਰ ਦੇ ਕਤਲ ਦੇ ਚਲਦੇ ਐਤਵਾਰ ਨੂੰ ਐਪਲ ਡੇਲੀ ਸਤੰਭਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਆਪਣੇ ਕਦਮ ਪਿੱਛੇ ਹਟਾਉਣ ਲਈ ਮਜ਼ਬੂਰ ਹੋਏ ਹਨ। ਹਾਂਗਕਾਂਗ ’ਚ ਇਕ ਲੋਕਤੰਤਰ ਸਮਰਥਕ ਸਮਾਚਾਰ ਆਊਟਲੇਟ ਨੇ ਕਿਹਾ ਕਿ ਉਸ ਨੇ ਇਸ ਸਾਲ ਮਈ ਤੋਂ ਆਪਣੇ ਬਲਾਗਰਾਂ ਅਤੇ ਪਾਠਕਾਂ ਦੁਆਰਾ ਲਿਖੀਆਂ ਗਈਆਂ ਟਿਪਣੀਆਂ ਨੂੰ ਅਸਥਾਈ ਰੂਪ ਨਾਲ ਹਟਾ ਦਿੱਤਾ ਹੈ। ਸਮਾਚਾਰ ਆਊਟਲੇਟ ਨੇ ਕਿਹਾ ਕਿ ਉਸ ਦੇ 6 ਨਿਰਦੇਸ਼ਕਾਂ ਨੇ ਅਸਤੀਫਾ ਦੇਣ ਦੀਆਂ ਸ਼ਿਫਾਰਿਸ਼ਾਂ ਨੂੰ ਇਹ ਕਹਿੰਦੇ ਹੋਏ ਸਵਿਕਾਰ ਕਰ ਲਿਆ ਹੈ ਕਿ ਉਸ ਕੋਲ 9 ਤੋਂ 12 ਮਹੀਨਿਆਂ ਤਕ ਚੱਲਣ ਅਤੇ ਆਪਣੇ ਮੌਜੂਦਾ ਸੰਪਾਦਕੀ ਦਿਸ਼ਾ ਨਿਰਦੇਸ਼ਾਂ ਨੂੰ ਬਣਾਈ ਰੱਖਣ ਲਈ ਲੋੜੀਂਦਾ ਪੈਸਾ ਹੈ। (ਏਜੰਸੀ)