ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸ਼ਰਧਾ ਗਰਮੀ 'ਤੇ ਪਈ ਭਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਿਆਨਕ ਗਰਮੀ ਦੇ ਚਲਦੇ ਵੀ ਸੰਗਤਾਂ ਪੂਰੀ ਸ਼ਰਧਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀਆ

Sachkhand Sri Harmandir Sahib

 ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਕਹਿੰਦੇ ਹਨ ਕਿ ਇਨਸਾਨ ਦੀ ਸ਼ਰਧਾ ਉਸਨੂੰ ਕਦੇ ਸਰਦੀ ਗਰਮੀ ਦਾ ਅਹਿਸਾਸ ਨਹੀ ਹੋਣ ਦਿੰਦੀ ਅਤੇ ਗੁਰੂ ਘਰ ਨਾਲ ਅਥਾਹ ਪਿਆਰ ਕਰਨ ਵਾਲੇ ਕਦੇ ਗਰਮੀ ਸਰਦੀ ਤੋਂ ਨਹੀ ਘਬਰਾਉਂਦੇ।

ਅਜਿਹਾ ਹੀ ਨਜ਼ਾਰਾ ਅਜ ਕੱਲ੍ਹ ਰਿਕਾਰਡ ਤੋੜ ਗਰਮੀ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੇਖਣ ਨੂੰ ਮਿਲ ਰਿਹਾ ਹੈ ਜਿਥੇ ਸੰਗਤਾ ਦਾ ਅਥਾਹ ਵਿਸ਼ਵਾਸ ਅਤੇ ਸ਼ਰਧਾ ਉਹਨਾਂ ਨੂੰ ਗੁਰੂ ਘਰ ਦਰਸ਼ਨਾਂ ਲਈ ਲੈ ਕੇ ਆ ਰਹੀ ਹੈ।

ਸੰਗਤਾਂ ਨਾ ਤਾਂ ਗਰਮੀ ਦੀ ਪਰਵਾਹ ਕਰ ਰਹੀਆਂ ਅਤੇ ਨਾ ਹੀ ਉਹਨਾਂ ਨੂੰ ਇਸ ਗਰਮੀ ਦਾ ਕੋਈ ਡਰ ਹੈ ਉਹਨਾਂ ਦੀ ਆਸਥਾ ਗੁਰੂ ਨਾਲ ਪੂਰੀ ਤਰ੍ਹਾਂ ਨਾਲ ਜੁੜੀ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੋਰੋਨਾ ਕੇਸਾਂ ਵਿੱਚ ਕਮੀ ਆਉਣ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆ ਸੰਗਤਾ ਦੀ ਆਮਦ ਵਿਚ ਵੱਡਾ ਇਜ਼ਾਫਾ ਹੋਇਆ ਹੈ।

 

ਸੰਗਤਾ ਇੰਨੀ ਗਰਮੀ ਵਿਚ ਵੀ ਪੂਰੀ ਸ਼ਰਧਾ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆ ਹਨ। ਜਿਸਨੂੰ ਦੇਖਦਿਆਂ ਸ੍ਰੋਮਣੀ ਕਮੇਟੀ ਵੱਲੋਂ ਸੰਗਤਾਂ ਲਈ ਪੱਖੇ ਕੂਲਰ ਅਤੇ ਠੰਡੇ ਮਿੱਠੇ ਜਲ ਦੀਆ ਛਬੀਲਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆ ਸਕੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 4 ਜੁਲਾਈ 1955 ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ ਯਾਦ ਵਿਚ ਅਖੰਡ ਪਾਠ  ਪ੍ਰਕਾਸ਼ ਕੀਤੇ  ਗਏ ਹਨ ਜਿਹਨਾਂ ਦੇ ਭੋਗ 4 ਜੁਲਾਈ ਨੂੰ ਪਾਏ ਜਾਣਗੇ।