ਸ਼੍ਰੋਮਣੀ ਕਮੇਟੀ ਨੇ ਨਵੇਂ ਜੋੜੇ ਘਰ ਲਈ ਲੰਗਰ ਦੀ ਸਰਕਾਰੀ ਥਾਂ ’ਤੇ ਕਬਜ਼ਾ ਕਰ ਕੇ ਬੁਲਡੋਜ਼ਰ ਫੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਨੇ ਨਵੇਂ ਜੋੜੇ ਘਰ ਲਈ ਲੰਗਰ ਦੀ ਸਰਕਾਰੀ ਥਾਂ ’ਤੇ ਕਬਜ਼ਾ ਕਰ ਕੇ ਬੁਲਡੋਜ਼ਰ ਫੇਰਿਆ

image

ਲੰਗਰ ਸਾਧ ਸੰਗਤ ਦੇ ਸੇਵਾਦਾਰ ਕੁਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ 

ਅੰਮਿ੍ਰਤਸਰ, 2 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਨਗਰ ਨਿਗਮ ਦੀ ਗਲਿਆਰਾ ਸਕੀਮ ਹੇਠ ਪਿਛਲੇ 30 ਸਾਲਾਂ ਤੋਂ ਲਗ ਰਹੇ ਲੰਗਰ ਵਾਲੀ ਥਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਸਵੇਰੇ ਬੁਲਡੋਜ਼ਰ ਫੇਰ ਦਿਤਾ ਹੈ। ਇਸ ਦੇ ਨਜਦੀਕ ਆਰਜੀ ਜੋੜਾ ਘਰ ਨੂੰ ਵੀ ਢਾਹ ਕੇ ਜਥੇਦਾਰ ਸਾਹਿਬ ਤੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਨਵਾ ਜੋੜਾ ਘਰ ਉਸਾਰਨ ਲਈ ਨੀਹ ਪੱਥਰ ਰੱਖ ਦਿਤਾ। ਇਸ ਮੌਕੇ ਸੰਤ ਬਾਬਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਦੇਵ ਸਿੰਘ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸ਼੍ਰੋਮਣੀ ਕਮੇਟੀ ਮੈਬਰ ਮੌਜੂਦ ਸਨ। ਇਸ ਸਬੰਧੀ ਕੁਲਜੀਤ ਸਿੰਘ ਸੇਵਾਦਾਰ ਲੰਗਰ ਸਾਧ ਸੰਗਤ ਨੇ ਦੋਸ਼ ਲਾਉਂਦਿਆਂ ਦਸਿਆ ਕਿ ਉਹ ਇਥੇ ਕਰੀਬ 30 ਸਾਲ ਤੋਂ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਸਵੇਰੇ 4 ਤੋ 7 ਵਜੇ ਤੱਕ ਲੰਗਰ ਪਾਣੀ ਛਕਾਂਉਦੇ ਸਨ। ਲੰਗਰ ਸੇਵਾਦਾਰ ਨੇ ਦਸਿਆ ਕਿ ਸਾਨੂੰ ਸ਼੍ਰੋਮਣੀ ਕਮੇਟੀ ਨੇ ਇਥੇ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਅਗੇਤੀ ਸੂੁਚਨਾ ਨਹੀਂ ਸੀ ਦਿਤੀ, ਜਿਸ ਕਾਰਨ ਉਨ੍ਹਾਂ ਦਾ ਕੀਮਤੀ ਸਮਾਨ ਪਤੀਲੇ, ਬਰਤਨ ਹੋਰ ਜ਼ਰੂਰੀ ਸਮਾਨ ਧੱਕੇ ਨਾਲ ਲੈ ਗਏ। ਉਸ ਨੇ ਦਸਿਆ ਕਿ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ। ਲੰਗਰ ਸੇਵਾਦਾਰ ਨੇ ਦਸਿਆ ਕਿ ਉਹ ਲੰਗਰ ਦਰਬਾਰ ਸਾਹਿਬ ਦੇ ਅਧਿਕਾਰੀਆਂ ਦੀ ਸਹਿਮਤੀ ਨਾਲ ਹਰ ਰੋਜ਼ ਸਵੇੇਰੇ ਲਾਂਉਦੇ ਸਨ। ਇਸ ਮੌਕੇ ਸਰਕਾਰੀ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੀ ਵਿਰੋਧਤਾ ਕੀਤੀ, ਪਰ ਉਹ ਵੀ ਬੇਵੱਸ ਪਾਏ ਗਏ। ਇਸ ਮੌਕੇ ਦਰਬਾਰ ਸਾਹਿਬ ਦੇ ਵਾਇਸ ਮੈਨੇਜਰ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਲਈ ਵੱਖਰੀ ਥਾਂ ਐਲਾਟ ਕਰਨ ਲਈ ਜ਼ੋਰ ਪਾਉਣਗੇ। 
ਕੈਪਸ਼ਨ— ਏ ਐਸ ਆਰ ਬਹੋੜੂ— 2— 8— ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋ ਧੱਕੇ ਨਾਲ ਢਾਹਿਆ  ਗਿਆ ਲੰਗਰ ਸਥਾਨ ਤੇ ਖਿਲਰਿਆ ਸਮਾਨ ।