ਸੰਗਰੂਰ 'ਚ ਰੂਹ ਕੰਬਾਊ ਘਟਨਾ, ਕਲਯੁਗੀ ਮਾਂ ਨੇ ਆਪਣੀ ਹੀ ਮਾਸੂਮ ਧੀ ਦੀ ਲਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ੁਦ ਵੀ ਔਰਤ ਨੇ ਕੀਤੀ ਖੁਦਕੁਸ਼ੀ

photo

 

ਸੰਗਰੂਰ : ਸੰਗਰੂਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਆਪਣੀ ਪੰਜ ਸਾਲਾ ਬੱਚੀ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ ਕਰ ਲਈ ਹੈ।

 

 

ਇਸ ਘਟਨਾ ਸੰਬੰਧੀ ਸੰਗਰੂਰ ਪੁਲਿਸ ਜਾਂਚ ਵਿਚ ਜੁੱਟ ਗਈ ਹੈ ਅਤੇ ਦੋਵਾਂ ਦੀਆਂ ਮ੍ਰਿਤਕ ਲਾਸ਼ਾਂ ਨੂੰ ਮੋਰਚਰੀ ਵਿਭਾਗ ਵਿਚ ਦੇਰ ਰਾਤ ਤੋਂ ਰੱਖਿਆ ਹੋਇਆ ਹੈ। ਪੁਲਿਸ ਮੁਤਾਬਕ 40 ਸਾਲਾ ਸ਼ਿੰਦਰਪਾਲ ਕੌਰ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਆਪਣੀ 5 ਸਾਲ ਦੀ ਧੀ ਭਾਵਨਾ ਨੂੰ ਮਾਰ ਦਿੱਤਾ।

 

 

ਇਸ ਤੋਂ ਬਾਅਦ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਧੀ ਤੇ ਪਤਨੀ ਦੀ ਮੌਤ ਤੋਂ ਬਾਅਦ ਪਤੀ ਦਿਮਾਗੀ ਸੰਤੁਲਨ ਗਵਾ ਬੈਠਾ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।