ਬਠਿੰਡਾ ’ਚ ਇਮੀਗ੍ਰੇਸ਼ਨ ਕੰਪਨੀਆਂ ’ਤੇ ਵੱਡੀ ਕਾਰਵਾਈ, 20 ਟਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਪਟੀ ਕਸ਼ਿਮਨਰ ਨੇ ਜਾਂਚ ਤੋਂ ਬਾਅਦ ਲਿਆ ਐਕਸ਼ਨ

photo

ਬਠਿੰਡਾ: ਬਠਿੰਡਾ ’ਚ ਇਮੀਗ੍ਰੇਸ਼ਨ ਕੰਪਨੀਆਂ ’ਤੇ ਵੱਡੀ ਕਾਰਵਾਈ ਹੋਈ ਹੈ। ਇਥੇ 20 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕੀਤੇ ਗੇਏ ਹਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੰਜਾਬ ਟਰੈਵਲ ਪ੍ਰੋਫ਼ੈਸਨਲ ਐਕਟ ਅਧੀਨ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਕੁਝ ਪ੍ਰਾਰਥੀਆਂ ਦੀਆਂ  ਬੇਨਤੀਆਂ ਦੇ ਆਧਾਰ 'ਤੇ ਸਾਲ 2020, 22 ਤੇ 23 ਦੌਰਾਨ ਕੁੱਲ 20 ਲਾਇਸੈਂਸ ਰੱਦ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਰਣਜੀਤ ਸਿੰਘ ਪੁੱਤਰ ਜਰਨੈਲ ਸਿੰਘ ਲਾਇਸੈਂਸ ਨੰਬਰ-3, ਫਰਮ ਐਮ/ਐਸ ਵੈਟਰਨ ਕੰਸਲਟੈਂਸੀ ਬਠਿੰਡਾ ਦਾ ਲਾਇਸੈਂਸ ਰੱਦ ਕੀਤਾ ਗਿਆ। ਇਸੇ ਤਰ੍ਹਾਂ ਸਾਰਿਕਾ ਜੋੜਾ ਪਤਨੀ ਵਿਕਰਮ ਜੋੜਾ ਲਾਇਸੈਂਸ  ਨੰਬਰ-7, ਫਰਮ ਐਮ/ਐਸ ਪ੍ਰਾਈਮ ਐਜੂਕੇਸ਼ਨ ਐਂਡ ਇੰਮੀਗਰੇਸ਼ਨ ਕੰਸਲਟੈਂਸੀ ਬਠਿੰਡਾ। ਰਾਕੇਸ਼ ਗੋਇਲ ਪੁੱਤਰ ਕਪੂਰ ਚੰਦ ਲਾਇਸੰਸ ਨੰਬਰ-10, ਫਰਮ ਟਰੈਵਲਜ਼ ਏਜੰਟ ਐਂਡ ਟਰੈਵਲ ਏਜੰਸੀ ਦਾ ਲਾਇਸੈਂਸ ਰੱਦ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਪ੍ਰਿਤੀ ਅਗਰਵਾਲ ਪਤਨੀ ਦਿਨੇਸ਼ ਗੋਇਲ ਲਾਇਸੰਸ ਨੰਬਰ-47, ਫਰਮ ਐਮ/ਐਸ ਜੋੜਾ ਐਂਡ ਸੰਨਜ਼, ਮਕਾਨ ਜ਼ੈਡ 2, 11842-100 ਫੁੱਟੀ ਚੌਂਕ ਘੋੜੇ ਵਾਲਾ ਚੌਂਕ ਬਠਿੰਡਾ ਦਾ ਲਾਇਸੈਂਸ ਰੱਦ ਕੀਤਾ ਗਿਆ। ਇਸੇ ਤਰ੍ਹਾਂ ਮਹਿੰਦਰ ਸਿੰਘ ਜੋੜਾ ਪੁੱਤਰ ਸੁਖਮੰਦਰ ਸਿੰਘ ਲਾਇਸੈਂਸ ਨੰਬਰ-49, ਫਰਮ ਐਮ/ਐਸ ਵੀਜ਼ਾ ਐਕਸਪ੍ਰਟ। ਪਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ ਲਾਇਸੈਂਸ ਨੰਬਰ-68, ਫਰਮ ਐਮ/ਐਸ ਇੰਗਲਿਸ਼ ਐਕਸਪ੍ਰਟ ਜ਼ੋਨ ਐਂਡ ਇੰਮੀਗਰੇਸ਼ਨ ਅਜੀਤ ਰੋਡ, Z-2-9559, ਪੁਰਾਣਾ ਨੰਬਰ-3007/2, ਪਹਿਲੀ ਮੰਜ਼ਿਲ ਗਲੀ ਨੰਬਰ 10 ਏ ਬਠਿੰਡਾ। ਰਾਮਤੀਰਥ ਗੋਇਲ ਪੁੱਤਰ ਰਤਨ ਲਾਲ ਗੋਇਲ ਮਕਾਨ ਲਾਇਸੈਂਸ ਨੰਬਰ-70, ਫਰਮ ਐਮ/ਐਸ ਲੀ ਬਰੂਕਸ ਜ਼ੈਡ -400121, ਐਸ.ਸੀ.ਓ ਨੰਬਰ 2907, ਬੀ ਫਸਟ ਜੀ.ਟੀ. ਰੋਡ ਬਠਿੰਡਾ ਦਾ ਲਾਇਸੰਸ ਰੱਦ ਕੀਤਾ ਗਿਆ।

ਸੰਜੀਵ ਕੁਮਾਰ ਪੁੱਤਰ ਰਾਜ ਕੁਮਾਰ ਲਾਇਸੈਂਸ ਨੰਬਰ-76, ਫਰਮ ਐਮ/ਐਸ ਮਾਈ ਇੰਸਲਿਸ਼ ਮਾਈ ਸਟਰੈਂਥ ਅਜੀਤ ਰੋਡ ਗਲੀ ਨੰਬਰ 9-ਬੀ, ਬਠਿੰਡਾ ਦਾ ਲਾਇਸੈਂਸ ਰੱਦ ਕੀਤਾ ਗਿਆ। ਕਰਮਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਲਾਇਸੈਂਸ ਨੰਬਰ-80, ਫਰਮ ਐਮ/ਐਸ ਵਨ ਮਾਈਗਰੇਸ਼ਨ, ਸਿਟੀ ਪਲਾਜ਼ਾ ਬੈਕਸਾਈਡ ਸਟੇਡੀਅਮ ਬਠਿੰਡਾ। ਰਸ਼ਮੀ ਅਗਰਵਾਲ ਪਤਨੀ ਆਸ਼ੂ ਅਗਰਵਾਲ ਲਾਇਸੈਂਸ ਨੰਬਰ-87, ਫਰਮ ਐਮ/ਐਸ ਬਾਲਾ ਜੀ ਅਕੈਡਮੀ ਆਈਲੈਟਸ। ਕੇਸ਼ਵ ਕਟਾਰੀਆ ਪੁੱਤਰ ਰਜੇਸ਼ ਕੁਮਾਰ ਲਾਇਸੈਂਸ ਨੰਬਰ-112, ਫਰਮ ਐਮ/ਐਸ ਸੀ.ਐਚ.ਡੀ ਕੰਸਲਟੈਂਟਸ, MCB2-08692, OPD ਗਲੀ ਨੰਬਰ 12 ਮੇਨ ਅਜੀਤ ਰੋਡ ਬਠਿੰਡਾ ਦਾ ਲਾਇਸੈਂਸ ਰੱਦ ਕੀਤਾ ਗਿਅ।

ਇਸੇ ਤਰ੍ਹਾਂ ਗੁਰਵਿੰਦਰ ਸਿੰਘ ਮਠਾੜੂ ਪੁੱਤਰ ਟੇਕ ਸਿੰਘ ਵਾਸੀ ਫੇਜ਼-7 ਮੋਹਾਲੀ, ਲਾਇਸੈਂਸ ਨੰਬਰ-115, ਐਮ/ਐਸ ਲੀਡ ਓਵਰਸੀਜ ਸੱਗੂ ਕੰਪਲੈਕਸ, ਫਰਮ ਐਸ.ਬੀ.ਆਈ ਬੈਂਕ ਉੱਪਰ, 100 ਫੁੱਟੀ ਰੋਡ ਬਠਿੰਡਾ।  ਸੁਖਬੀਰ ਸਿੰਘ ਔਲਖ ਪੁੱਤਰ ਗਮਦੂਰ ਸਿੰਘ ਵਾਸੀ ਬੀੜ ਰੋਡ ਬਠਿੰਡਾ ਅਤੇ ਪਰਉਪਕਾਰ ਸਿੰਘ ਪੁੱਤਰ ਇੰਦਰ ਸਿੰਘ ਲਾਇਸੈਂਸ ਨੰਬਰ-132, ਫਰਮ ਐਮ/ਐਸ ਲਾਅ ਮਾਸਟਰ ਪਹਿਲੀ ਮੰਜ਼ਿਲ ਸਾਹਮਣੇ ਇੰਟਰਨੈਸ਼ਨਲ ਹੌਂਡਾ ਸਰਵਿਸ 100 ਫੁੱਟੀ ਰੋਡ ਨੇੜੇ ਘੋੜੇ ਵਾਲਾ ਚੌਂਕ ਬਠਿੰਡਾ। ਲਖਵੀਰ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਲਹਿਰਾ ਮੁਹੱਬਤ, ਲਾਇਸੈਂਸ ਨੰਬਰ-133, ਫਰਮ ਐਮ/ਐਸ 7 ਏਅਰ ਰਨ ਵਾਏ ਬਾਬਾ ਮੋਨੀ ਜੀ ਗੁਰੱਪ ਆਫ ਇੰਸਟੀਚਿਊਟ ਐਨ.ਐਚ-7 ਰੋਡ ਨੇੜੇ ਬੱਸ ਸਟੈਂਡ ਲਹਿਰਾ ਮੁਹੱਬਤ ਬਠਿੰਡਾ ਦਾ ਲਾਇਸੈਂਸ ਰੱਦ ਕੀਤਾ ਗਿਆ।