ਨਸ਼ਿਆਂ ਨੇ ਉਜਾੜਿਆ ਪੂਰਾ ਪ੍ਰਵਾਰ, ਇਕ-ਇਕ ਕਰਕੇ ਘਰ ਦੇ ਬੁਝਾਏ 3 ਜੀਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇ ਦੋ ਭਰਾਵਾਂ ਦੀ ਪਹਿਲਾਂ ਹੀ ਚੁੱਕੀ ਹੈ ਨਸ਼ੇ ਨਾਲ ਮੌਤ

photo

 

ਅੰਮ੍ਰਿਤਸਰ -ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬਰਾੜ ਵਿਖੇ ਨਸ਼ੇ ਦੀ ਮਾਤਰਾ ਜ਼ਿਆਦਾ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ । ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਵਜੋਂ ਹੋਈ। ਮ੍ਰਿਤਕ ਦੇ ਪਿਤਾ ਸਵਰਨ ਸਿੰਘ ਅਤੇ ਮਾਤਾ ਸਵਿੰਦਰ ਕੌਰ ਨੇ ਦਸਿਆ ਕਿ ਉਨ੍ਹਾਂ ਦੇ ਤਿੰਨ ਪੁੱਤਰ ਸਨ, ਜਿਨ੍ਹਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਚਿੱਟਾ ਪਿਆਜ਼

ਉਨ੍ਹਾਂ ਦਸਿਆ ਕਿ 4 ਸਾਲ ਪਹਿਲਾਂ ਸਭ ਤੋਂ ਵੱਡਾ ਪੁੱਤ ਜਗਰੂਪ ਸਿੰਘ ਦੀ ਜ਼ਿਆਦਾ ਨਸ਼ਾ ਕਰਨ ਕਰਕੇ ਮੌਤ ਹੋ ਗਈ ਸੀ। ਇਸ ਪਿਛੋਂ ਲਗਭਗ 1 ਸਾਲ ਪਹਿਲਾਂ ਪਰਮਜੀਤ ਸਿੰਘ, ਜਿਸ ਦੇ ਦੋ ਬੱਚੇ ਹਨ, ਨਸ਼ੇ ਕਾਰਨ ਮੌਤ ਦੇ ਮੂੰਹ ਵਿਚ ਜਾ ਪਿਆ ਅਤੇ ਹੁਣ ਬੀਤੇ ਕੱਲ੍ਹ ਨਿਰਮਲ ਸਿੰਘ, ਜੋ ਵਿਆਹਿਆ ਹੋਇਆ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ, ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ।ਉਨ੍ਹਾਂ ਕਿਹਾ ਕਿ ਸਾਡਾ ਹੱਸਦਾ ਵੱਸਦਾ ਘਰ ਨਸ਼ਿਆ ਨੇ ਉਜਾੜ ਦਿਤਾ। ਲੋਕੋ ਨਸ਼ਿਆ ਦੇ ਕਾਬੂ ਪਾ ਲਵੋ ਤੇ ਆਪਣਾ ਘਰ ਬਚਾ ਲਓ ।

ਇਹ ਵੀ ਪੜ੍ਹੋ: ਗੁਰਦਵਾਰਾ ਐਕਟ 1925 ਤਾਂ ਪੂਰੇ ਦਾ ਪੂਰਾ ਹੀ ਗ਼ਲਤ ਪਿਰਤ ਹੈ ਜੋ ਸਿੱਖਾਂ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਸੀ...