ਜ਼ੀਰਕਪੁਰ 'ਚ ਸਵਾਰੀ ਨੇ ਡਰਾਈਵਰ ਤੋਂ ਖੋਹੀ ਟੈਕਸੀ, ਡਰਾਈਵਰ ਨੂੰ ਧੱਕਾ ਦੇ ਕੇ ਗੱਡੀ ਲੈ ਕੇ ਫਰਾਰ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਤੋਂ ਮੋਹਾਲੀ ਲਈ ਬੁੱਕ ਕੀਤੀ ਸੀ ਟੈਕਸੀ 

In Zirakpur, the rider stole the taxi from the driver, pushed the driver and escaped with the vehicle

ਮੁਹਾਲੀ - ਪੰਜਾਬ ਦੇ ਮੁਹਾਲੀ ਦੇ ਜ਼ੀਰਕਪੁਰ 'ਚ ਡਰਾਈਵਰ ਨੂੰ ਧੱਕਾ ਦੇ ਕੇ ਟੈਕਸੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਦਿੱਲੀ ਤੋਂ ਮੁਹਾਲੀ ਸੈਕਟਰ 70 ਲਈ ਟੈਕਸੀ ਬੁੱਕ ਕੀਤੀ ਸੀ। ਦਿੱਲੀ ਪਰਤਦੇ ਸਮੇਂ ਦੋਸ਼ੀ ਨੇ ਖ਼ੁਦ ਹੀ ਟੈਕਸੀ ਚਲਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਉਂ ਹੀ ਡਰਾਈਵਰ ਨੇ ਜ਼ੀਰਕਪੁਰ ਸਥਿਤ ਚੰਡੀਗੜ੍ਹ-ਅੰਬਾਲਾ ਫਲਾਈਓਵਰ ’ਤੇ ਟੈਕਸੀ ਰੋਕੀ। ਮੁਲਜ਼ਮ ਉਸ ਨੂੰ ਧੱਕਾ ਦੇ ਕੇ ਟੈਕਸੀ ਵਿਚ ਬੈਠ ਕੇ ਫਰਾਰ ਹੋ ਗਏ।   

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸ਼ਾਮਲੀ ਨਗਰ ਪੂਰਬੀ ਦਿੱਲੀ ਦਾ ਰਹਿਣ ਵਾਲਾ ਹੈ। ਜਿਸ ਦਾ ਨਾਂ ਖੁਸ਼ਵੰਤ ਸਿੰਘ ਕਪੂਰ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਟੈਕਸੀ ਡਰਾਈਵਰ ਸੱਤਿਆ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਹ ਓਲਾ ਅਤੇ ਉਬੇਰ ਲਈ ਟੈਕਸੀ ਚਲਾਉਂਦਾ ਹੈ।

ਜਦੋਂ ਉਸ ਨੂੰ ਉਬੇਰ ਕੰਪਨੀ ਵੱਲੋਂ ਕਿਤੇ ਜਾਣ ਦਾ ਸੁਨੇਹਾ ਮਿਲਿਆ ਤਾਂ ਖੁਸ਼ਵੰਤ ਸਿੰਘ ਕਪੂਰ ਨੇ ਲਕਸ਼ਮੀ ਨਗਰ ਮੈਟਰੋ ਸਟੇਸ਼ਨ ਤੋਂ ਚੰਡੀਗੜ੍ਹ ਲਈ ਟੈਕਸੀ ਦੀ ਮੰਗ ਕੀਤੀ। ਕਿਉਂਕਿ ਲੰਬੇ ਰੂਟ ਲਈ ਟੈਕਸੀ ਬੁੱਕ ਕੀਤੀ ਗਈ ਸੀ। ਇਸ ਲਈ ਟੈਕਸੀ ਡਰਾਈਵਰ ਨੇ ਸਵਾਰੀ ਤੋਂ ਆਧਾਰ ਕਾਰਡ ਲੈ ਲਿਆ ਸੀ। ਜਿਸ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। 

ਸ਼ਿਕਾਇਤ ਵਿਚ ਸੱਤਿਆ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਕਰੀਬ ਸਾਢੇ 12 ਵਜੇ ਮੁਹਾਲੀ ਪੁੱਜਿਆ ਸੀ। ਉਸ ਨੇ ਸੈਕਟਰ 17 ਚੰਡੀਗੜ੍ਹ ਵਿਚ ਆਰਾਮ ਕਰਨ ਲਈ ਕਿਹਾ ਕਿਉਂਕਿ ਰਾਤ ਬਹੁਤ ਹੋ ਚੁੱਕੀ ਸੀ। ਉਸ ਨੇ ਕਿਹਾ ਕਿ ਉਹ ਸਵੇਰੇ ਦਿੱਲੀ ਪਰਤਣਗੇ। ਸਵੇਰੇ ਸੈਕਟਰ 17 ਪਹੁੰਚ ਕੇ ਖੁਸ਼ਵੰਤ ਕਪੂਰ ਨੇ ਟੈਕਸੀ ਡਰਾਈਵਰ ਨੂੰ ਜ਼ੀਰਕਪੁਰ ਜਾਣ ਲਈ ਕਿਹਾ, ਜਿੱਥੇ ਉਸ ਨੇ ਆਪਣੇ ਜੀਜੇ ਤੋਂ ਕਿਰਾਇਆ ਦਿਵਾਉਣ ਦੀ ਗੱਲ ਕਹੀ। 

ਸਤਿਆਪ੍ਰਕਾਸ਼ ਨੇ ਦੋਸ਼ ਲਾਇਆ ਕਿ ਜਦੋਂ ਉਹ ਚੰਡੀਗੜ੍ਹ ਤੋਂ ਜ਼ੀਰਕਪੁਰ ਵਿਚ ਦਾਖ਼ਲ ਹੁੰਦੇ ਹੋਏ ਫਲਾਈਓਵਰ ਦੇ ਉੱਪਰ ਪਹੁੰਚਿਆ ਤਾਂ ਯਾਤਰੀ ਨੇ ਉਸ ਨੂੰ ਖ਼ੁਦ ਟੈਕਸੀ ਚਲਾਉਣ ਦੀ ਮੰਗ ਕੀਤੀ। ਪਹਿਲਾਂ ਤਾਂ ਸਤਿਆਪ੍ਰਕਾਸ਼ ਨੇ ਟੈਕਸੀ ਚਲਾਉਣ ਤੋਂ ਇਨਕਾਰ ਕਰ ਦਿੱਤਾ ਪਰ ਵਾਰ-ਵਾਰ ਕਹਿਣ 'ਤੇ ਸੱਤਿਆਪ੍ਰਕਾਸ਼ ਟੈਕਸੀ ਚਲਾਉਣ ਲਈ ਹਾਮੀ ਭਰ ਦਿੱਤੀ। 

ਜਦੋਂ ਟੈਕਸੀ ਖੁਸ਼ਵੰਤ ਕਪੂਰ ਨੂੰ ਸੌਂਪਣ ਲਈ ਫਲਾਈਓਵਰ 'ਤੇ ਰੁਕੀ ਤਾਂ ਖੁਸ਼ਵੰਤ ਕਪੂਰ ਨੇ ਸਤਿਆਪ੍ਰਕਾਸ਼ ਨੂੰ ਧੱਕਾ ਦੇ ਦਿੱਤਾ ਅਤੇ ਟੈਕਸੀ ਲੈ ਕੇ ਭੱਜ ਗਿਆ। ਪੁਲਿਸ ਨੇ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਧਾਰਾ 379 ਬੀ ਤਹਿਤ ਕੇਸ ਦਰਜ ਕਰ ਲਿਆ ਹੈ।