ਪਾਣੀ ਦੀ ਟੈਂਕੀ 'ਚ ਵਾਲੀਬਾਲ ਨੂੰ ਕੱਢਣ ਲਏ ਨੌਜਵਾਨ ਦੀ ਡੁੱਬਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ 'ਚ ਫੈਲੀ ਸੋਗ ਦੀ ਲਹਿਰ

photo

 

ਮਾਨਸਾ: ਮਾਨਸਾ ਦੇ ਪਿੰਡ ਜੌੜਕੀਆਂ ਵਿਚ ਇਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਜੌੜਕੀਆਂ ਦਾ ਨੌਜਵਾਨ ਮਨਜਿੰਦਰ ਸਿੰਘ (16) ਪੁੱਤਰ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਸ਼ਾਮ ਵਾਟਰ ਵਰਕਸ ਦੇ ਗਰਾਊਂਡ ਵਿਚ ਵਾਲੀਬਾਲ ਖੇਡ ਰਿਹਾ ਸੀ।

ਇਹ ਵੀ ਪੜ੍ਹੋ: ਰਾਜਸਥਾਨ 'ਚ ਬੱਸ ਜੀਪ ਦੀ ਆਪਸ 'ਚ ਹੋਈ ਭਿਆਨਕ ਟੱਕਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਖੇਡਣ ਦੌਰਾਨ ਵਾਲੀਬਾਲ ਪਾਣੀ ਦੀ ਟੈਂਕੀ 'ਚ ਡਿੱਗ ਗਿਆ, ਜਿਸ ਨੂੰ ਕੱਢਣ ਸਮੇਂ ਮਨਜਿੰਦਰ ਸਿੰਘ ਪਾਣੀ ਵਿਚ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌਜਵਾਨਾਂ ਨੇ ਉਸ ਨੂੰ ਬਾਹਰ ਕੱਢਿਆ ਤੇ ਤਲਵੰਡੀ ਸਾਬੋ 'ਚ ਡਾਕਟਰਾਂ ਕੋਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ। 

ਇਹ ਵੀ ਪੜ੍ਹੋ: ਹਿਮਾਚਲ 'ਚ ਮੀਂਹ ਦਾ ਕਹਿਰ! 24 ਲੋਕਾਂ ਦੀ ਮੌਤ, 2 ਲਾਪਤਾ, ਕਈ ਘਰਾਂ ਨੂੰ ਹੋਇਆ ਨੁਕਸਾਨ