ਰਾਜਸਥਾਨ 'ਚ ਬੱਸ ਜੀਪ ਦੀ ਆਪਸ 'ਚ ਹੋਈ ਭਿਆਨਕ ਟੱਕਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਕਟਰ ਦੀ ਰਿਟਾਇਰਮੈਂਟ ਤੋਂ ਪਰਤ ਰਹੇ ਸਨ ਸਾਰੇ ਮ੍ਰਿਤਕ

photo

 

ਜੋਧਪੁਰ: ਜੋਧਪੁਰ-ਬਾੜਮੇਰ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰ ਗਿਆ। ਇਥੇ ਬੱਸ ਅਤੇ ਜੀਪ ਦੀ ਟੱਕਰ 'ਚ 4 ਬਜ਼ੁਰਗਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਹਾਲਤ 'ਚ ਏਮਜ਼ 'ਚ ਇਲਾਜ ਅਧੀਨ ਹੈ। ਸਾਰੇ 60 ਤੋਂ 70 ਸਾਲ ਦੀ ਉਮਰ ਦੇ ਹਨ। ਇਹ ਲੋਕ ਇਕ ਜਾਣੇ-ਪਛਾਣੇ ਡਾਕਟਰ ਦੀ ਸੇਵਾਮੁਕਤੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਸਾਰੇ ਇਕੋ ਪਰਿਵਾਰ ਨਾਲ ਸਬੰਧਤ ਸਨ। ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਜੋਧਪੁਰ ਦੇ ਬੋਰਾਨਾਡਾ ਇਲਾਕੇ 'ਚ ਵਾਪਰਿਆ।

ਇਹ ਵੀ ਪੜ੍ਹੋ: ਹਿਮਾਚਲ 'ਚ ਮੀਂਹ ਦਾ ਕਹਿਰ! 24 ਲੋਕਾਂ ਦੀ ਮੌਤ, 2 ਲਾਪਤਾ, ਕਈ ਘਰਾਂ ਨੂੰ ਹੋਇਆ ਨੁਕਸਾਨ

ਏਸੀਪੀ ਜੈਪ੍ਰਕਾਸ਼ ਅਟਲ ਮੁਤਾਬਕ ਸ਼ਾਮ 4 ਵਜੇ ਕੰਟਰੋਲ ਰੂਮ ਨੂੰ ਜੋਧਪੁਰ-ਬਾੜਮੇਰ ਹਾਈਵੇਅ 'ਤੇ ਬੋਰਨਾਡਾ ਇਲਾਕੇ 'ਚ ਜੀਪ ਅਤੇ ਬੱਸ ਵਿਚਾਲੇ ਟੱਕਰ ਹੋਣ ਦੀ ਸੂਚਨਾ ਮਿਲੀ। ਭਾਂਡੂ 'ਚ ਜੀਪ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਮਥੁਰਾਦਾਸ ਮਾਥੁਰ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: ਨਸ਼ਿਆਂ ਨੇ ਉਜਾੜਿਆ ਪੂਰਾ ਪ੍ਰਵਾਰ, ਇਕ-ਇਕ ਕਰਕੇ ਘਰ ਦੇ ਬੁਝਾਏ 3 ਜੀਅ 

ਏਡੀਐਮ ਰਾਜੇਂਦਰ ਡਾਗਾ ਨੇ ਦਸਿਆ ਕਿ ਜੀਪ ਵਿਚ ਸਵਾਰ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ। ਡਾਕਟਰਾਂ ਨੇ 3 ਨੂੰ ਮ੍ਰਿਤਕ ਐਲਾਨ ਦਿਤਾ, ਜਦਕਿ ਇਕ ਜ਼ਖਮੀ ਭੂਰਾਰਾਮ ਨੂੰ ਗੰਭੀਰ ਹਾਲਤ 'ਚ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ। ਇਹ ਪੂਰਾ ਪਰਿਵਾਰ ਮੈਡੀਕਲ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਹ ਹਾਦਸਾ ਬੋਰਨਾਡਾ ਇਲਾਕੇ ਦੇ ਭਾਂਡੂ ਵਿਖੇ ਵਾਪਰਿਆ।