Punjab News : ਘੱਗਰ ਖਤਰੇ ਤੋਂ ਬਾਹਰ ਹੈ, ਘਬਰਾਉਣ ਦੀ ਲੋੜ ਨਹੀਂ ਹੈ : ਡੀਸੀ ਸੰਗਰੂਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਪ੍ਰਸ਼ਾਸਨ ਵੱਲੋਂ ਘੱਗਰ ਦੇ ਸਬੰਧੀ ਹਰ ਪੁਖਤਾ ਕਦਮ ਚੁੱਕੇ ਗਏ ਹਨ

: DC Sangrur

Punjab News in Punjabi : ਘੱਗਰ ਵਿੱਚ ਪਿਛਲੇ ਦਿਨੀਂ ਬਾਰਿਸ਼ ਤੋਂ ਬਾਅਦ ਘੱਗਰ ਦੇ ਪਾਣੀ ਦੇ ਬਾਵ ਨੂੰ ਦੇਖਦੇ ਹੋਏ ਸੰਗਰੂਰ ਦੇ ਡੀਸੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘੱਗਰ ਦੇ ਮਸਲੇ ਤੇ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਘੱਗਰ ਦੇ ਪਾਣੀ ਦਾ ਲੈਵਲ ਹੈ ਉਹ ਖਤਰੇ ਦੇ ਲੈਵਲ ਤੋਂ ਬਹੁਤ ਘੱਟ ਹੈ। ਜਿਸ ਦੇ ਚਲਦੇ ਕਿਸੇ ਨੂੰ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

ਘੱਗਰ ਦਾ ਜੋ ਲੈਵਲ 740 ਹੈ ਉਸ ਲੈਵਲ ਤੋਂ ਪਾਣੀ ਹੇਠਾਂ ਹੈ। ਜਿਸਦੇ ਚਲਦੇ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ ਘੱਗਰ ਦੇ ਸਬੰਧੀ ਹਰ ਪੁਖਤਾ ਕਦਮ ਚੁੱਕੇ ਗਏ ਹਨ ਅਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਆਪਦਾ ਆਉਂਦੀ ਵੀ ਹੈ ਤਾਂ ਪ੍ਰਸ਼ਾਸਨ ਉਸਦਾ ਡੱਟ ਕੇ ਸਾਹਮਣਾ ਕਰ ਸਕੇ।

(For more news apart from Ghaggar is out of danger, no need to panic : DC Sangrur News in Punjabi, stay tuned to Rozana Spokesman)