Punjab News : ਪੰਜਾਬ ਕੈਬਨਿਟ ’ਚ ਫ਼ੇਰਬਦਲ ਹੋਣ ਤੈਅ, ਸੰਜੀਵ ਅਰੋੜਾ ਭਲਕੇ ਕੈਬਨਿਟ ਮੰਤਰੀ ਵਜੋਂ ਚੁੱਕਣਗੇ ਸਹੁੰ
Punjab News : ਪੰਜਾਬ ਦੇ ਰਾਜਪਾਲ ਦੁਪਹਿਰ 1 ਵਜੇ ਚਕਾਉਣਗੇ ਸਹੁੰ
Punjab News in Punjabi : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਕੈਬਨਿਟ ਦਾ ਭਲਕੇ ਵੀਰਵਾਰ ਨੂੰ ਵਿਸਥਾਰ ਹੋਣ ਜਾ ਰਿਹਾ। ਮੁੱਖ ਮੰਤਰੀ ਦਫ਼ਤਰ ਵੱਲੋਂ ਸੂਬੇ ਦੇ ਰਾਜਪਾਲ ਕੋਲੋਂ ਭਲਕੇ ਲਈ ਸਮੇਂ ਦੀ ਮੰਗ ਕੀਤੀ ਗਈ ਹੈ। ਜਿਸਤੋਂ ਬਾਅਦ ਦੁਪਿਹਰ 1 ਵਜੇਂ ਇਸ ਸਬੰਧੀ ਸਮਾਗਮ ਰੱਖਿਆ ਗਿਆ। ਲੁਧਿਆਣਾ ਤੋਂ ਵਿਧਾਇਕ ਸੰਜੀਵ ਅਰੋੜਾ ਕੱਲ੍ਹ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕਣਗੇ। ਪੰਜਾਬ ਦੇ ਰਾਜਪਾਲ ਉਨ੍ਹਾਂ ਨੂੰ ਕੱਲ੍ਹ ਦੁਪਹਿਰ 1 ਵਜੇ ਸਹੁੰ ਚਕਾਉਣਗੇ।
ਇਹ ਪੱਕੀ ਸੰਭਾਵਨਾ ਹੈ ਕਿ ਕੈਬਨਿਟ ਦੇ ਵਿਸਥਾਰ ਦੌਰਾਨ ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਜਿੱਤ ਕੇ ਆਏ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ, ਕਿਉਂਕਿ ਚੋਣਾਂ ਦੌਰਾਨ ਹੀ ਅਰਵਿੰਦ ਕੇਜ਼ਰੀਵਾਲ ਨੇ ਚੋਣ ਜਿੱਤਣ ਤੋਂ ਤੁਰੰਤ ਬਾਅਦ ਮੰਤਰੀ ਬਣਾਉਣ ਦਾ ਜਨਤਕ ਐਲਾਨ ਕੀਤਾ ਸੀ।
(For more news apart from Sanjeev Arora to take oath as Cabinet Minister tomorrow News in Punjabi, stay tuned to Rozana Spokesman)