ਜਲ ਸਪਲਾਈ ਮੰਤਰੀ ਨੂੰ ਲਾਇਆ ਲਾਂਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਪੰਜਾਬ ਦੇ ਸੱਦੇ ਉਤੇ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਜਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ............

Workers During Protesting

ਪਟਿਆਲਾ  : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਪੰਜਾਬ ਦੇ ਸੱਦੇ ਉਤੇ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਜਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ ਦੀ ਪ੍ਰਧਾਨਗੀ ਹੇਠ ਹੈਡ ਆਫਿਸ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਸਾਹਮਣੇ ਜਲ ਸਲਪਾਈ ਮੰਤਰੀ ਦੀ ਅਰਥੀ ਨੂੰ ਲਾਂਬੂ ਲਾ ਕੇ ਫੂਕਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਚਲ ਰਹੇ ਜਲ ਘਰਾਂ ਦੇ ਪੰਚਾਇਤੀਕਰਨ ਦੇ ਨਾਂਅ 'ਤੇ ਨਿੱਜੀਕਰਨ ਕੀਤਾ ਜਾ ਰਿਹਾ ਹੈ।

ਕਿਹਾ ਕਿ ਜਿਹੜੇ ਜਲ ਘਰ ਪਹਿਲਾਂ ਪੰਚਾਇਤਾਂ ਨੂੰ ਦਿੱਤੇ ਸਨ, ਉਹ ਬੰਦ ਪਏ ਹਨ ਕਿਉਂਕਿ ਪੰਚਾਇਤਾਂ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ। ਪੰਚਾਇਤਾਂ ਬਿਜਲੀ ਦੇ ਬਿੱਲ ਨਹੀਂ ਭਰ ਸਕਦੀਆਂ ਅਤੇ ਨਾ ਹੀ ਮੋਟਰ ਤੇ ਪਾਣੀ ਦੀ ਲੀਕੇਜ਼ ਰਿਪੇਅਰ ਆਦਿ ਕਰਵਾ ਸਕਦੀਆਂ ਹਨ। ਇੰਨਾ ਹੀ ਨਹੀਂ, ਇਨ੍ਹਾਂ ਨੂੰ ਚਲਾਉਣ ਲਈ ਤਕਨੀਕੀ ਸਟਾਫ ਦੀ ਲੋੜ ਹੁੰਦੀ ਹੈ ਜੋ ਪੰਚਾਇਤਾਂ ਕੋਲ ਨਹੀਂ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਚਾਇਤ ਨੂੰ ਸਕੀਮ ਦੇਣ ਨਾਲ ਪੰਜਾਬ ਸਰਕਾਰ ਲੋਕਾਂ ਨੂੰ ਸਾਫ-ਸੁਥਰੇ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਜਿੱਥੇ ਭੱਜ ਰਹੀ ਹੈ,

ਉੱਥੇ ਹੀ ਪੀਣ ਵਾਲੇ ਪਾਣੀ ਦਾ ਨਿੱਜੀਕਰਨ ਕਰਕੇ  ਪ੍ਰਾÂਵੇਟ ਹੱਥਾਂ ਵਿੱਚ ਮਹਿੰਗੇ ਭਾਅ ਵੇਚਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਜਿੱਥੇ ਮਹਿੰਗਾ ਮਿਲੇਗਾ, ਉੱਥੇ ਹੀ ਪਿੰਡਾਂ ਵਿੱਚ ਲੱਗੇ ਜਲ ਘਰਾਂ ਦੇ ਵਰਕਰਾਂ ਨੂੰ ਫਾਰਗ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ। ਸੂਬਾ ਆਗੂ ਸੁਰੇਸ਼ ਕੁਮਾਰ ਮੋਹਾਲੀ ਨੇ ਦੱਸਿਆ ਕਿ ਜਲ ਸਪਲਾਈ ਮੰਤਰੀ (ਰਜ਼ਿਆ ਸੁਲਤਾਨਾ) ਪੰਜਾਬ ਨਾਲ ਭਰੋਸੇ ਤੋਂ ਬਾਅਦ ਕੋਈ ਵੀ ਮੀਟਿੰਗ ਨਹੀਂ ਕਰਵਾਈ,

ਇਸ ਕਰਕੇ ਅੱਜ ਜਲ ਸਪਲਾਈ ਮੰਤਰੀ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ। ਇਸ ਧਰਨੇ ਨੂੰ ਅਵਤਾਰ ਸਿੰਘ (ਪਾਤੜਾਂ), ਪ੍ਰਵੀਨ, ਨਰਿੰਦਰ (ਬਹਾਦਰਗੜ), ਪਰਵਿੰਦਰ ਸਿੰਘ, ਸੁੱਖਾ ਰਾਜਪੂਰਾ, ਨਰਿੰਦਰ ਸਿੰਘ ਜਰਨਲ ਸਕੱਤਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।