ਸ਼੍ਰੋਮਣੀ ਅਕਾਲੀ ਦਲ (ਅ) ਆਗੂਆਂ ਵਲੋਂ ਮੁਕੰਦਪੁਰ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾਬੱਸੀ ਨਜ਼ਦੀਕੀ ਪਿੰਡ ਮੁਕੰਦਪੁਰ ਦੇ ਧਾਰਮਿਕ ਸਥਾਨ ਤੇ ਦਲਿਤ ਭਾਈਚਾਰੇ ਦਾ ਆਉਣਾ ਬੰਦ ਕਰਨ ਦਾ ਫੁਰਮਾਨ ਇਨਸਾਨੀਅਤ ਦੇ ਨਾਮ ਤੇ ਧੱਬਾ ਹੈ..............

leaders of Shiromani Akali Dal (A)

ਡੇਰਾਬੱਸੀ : ਡੇਰਾਬੱਸੀ ਨਜ਼ਦੀਕੀ ਪਿੰਡ ਮੁਕੰਦਪੁਰ ਦੇ ਧਾਰਮਿਕ ਸਥਾਨ ਤੇ ਦਲਿਤ ਭਾਈਚਾਰੇ ਦਾ ਆਉਣਾ ਬੰਦ ਕਰਨ ਦਾ ਫੁਰਮਾਨ ਇਨਸਾਨੀਅਤ ਦੇ ਨਾਮ ਤੇ ਧੱਬਾ ਹੈ ਅਤੇ ਗੁਰੂਆਂ ਪੀਰਾਂ ਦੇ ਸਿਧਾਂਤ ਨੂੰ ਤਿਲਾਜ਼ਲੀ ਦੇਣ ਦੇ ਬਰਾਬਰ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜ਼ਿਲਾ ਰੋਪੜ ਦੇ ਪ੍ਰਧਾਨ ਅਤੇ ਪੀਏਸੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ ਨੇ ਪਿੰਡ ਮੁਕੰਦਪੁਰ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਪਤੱਰਕਾਰਾਂ ਨਾਲ ਗਲੱਬਾਤ ਕਰਦਿਆਂ ਕੀਤਾ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਆਪਸੀ ਭਾਈਚਾਰੇ, ਇਨਸਾਨੀਅਤ ਅਤੇ ਇਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਬਣਦੇ ਰਹੇ ਹਨ ਅਤੇ ਸਾਡੇ ਗੁਰੂਆਂ, ਪੀਰਾਂ ਨੇ ਵੀ ਸਾਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਅਜੋਕੇ ਸਮੇਂ ਵਿਚ ਦਲਿਤ ਭਾਈਚਾਰੇ ਨੂੰ ਪਿੰਡ ਦੇ ਹੀ ਧਾਰਮਿਕ ਸਥਾਨ ਤੇ ਆਉਣ ਤੋਂ ਮਨਾ ਕਰਨਾ ਬਹੁਤ ਹੀ ਦੁਖਦਾਈ ਘਟਨਾ ਹੈ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੀ ਦੇ ਆਦੇਸ਼ਾ ਤੇ ਉਹ ਅਤੇ ਉਨਾਂ ਦੇ ਸਾਥੀ ਗੁਰਮੇਲ ਸਿੰਘ ਮਨੋਲੀ, ਡਾਕਟਰ ਗੁਰਮੀਤ ਸਿੰਘ, ਜਗਦੀਪ ਸਿੰਘ ਦੈੜੀ ਪਿੰਡ ਮੁੰਕਦਪੁਰ ਵਿਖੇ ਪੁੱਜੇ ਹਨ ਅਤੇ ਜਲਦੀ ਹੀ ਮਾਨ ਸਾਹਿਬ ਵੀ ਪਿੰਡ ਦਾ ਦੋਰਾ ਕਰਨਗੇ।

ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਹਮੇਸ਼ਾ ਹੀ 'ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜਿਓ' ਦੇ ਸਿਧਾਂਤ ਦਾ ਮੁਦਈ ਰਿਹਾ ਹੈ ਅਤੇ ਜਦੋ ਮਾਨ ਸਾਹਿਬ ਨੂੰ ਇਸ ਘਟਨਾ ਬਾਰੇ ਪਤਾ ਲਗਿਆਂ ਤਾਂ ਉਹਨਾਂ ਨੇ ਵਿਸ਼ੇਸ਼ ਤੋਰ ਤੇ ਪਾਰਟੀ ਅਹੁਦੇਦਾਰਾਂ ਦੀ ਦਲਿਤ ਭਾਈਚਾਰੇ ਨਾਲ ਮਿਲ ਸਥਿਤੀ ਜਾਨਣ ਦੀ ਡਿਊਟੀ ਲਗਾਈ।

ਇਸ ਮੋਕੇ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਅਕਾਲੀ ਦਲ ਅਮ੍ਰਿਤਸਰ ਦੇ ਵਫਦ ਦਾ ਦਲਿਤ ਭਾਈਚਾਰੇ ਨਾਲ ਇਸ ਦੁੱਖ ਦੀ ਘੜੀ ਵਿਚ ਹੋਸਲਾਂ ਦੇਣ ਲਈ ਆਉਣ ਤੇ ਧੰਨਵਾਦ ਕੀਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਮਾਮਰਾਜ ਨੰਬਰਦਾਰ, ਜੰਗਾ ਰਾਮ ਪੰਚ, ਗੁਰਮੀਤ ਸਿੰਘ ਪੰਚ, ਗੁਰਮਿਦੰਰ ਸਿੰਘ, ਚਰਨ ਸਿੰਘ, ਗੁਰਦੀਪ ਸਿੰਘ ਅਤੇ ਹੋਰ ਹਾਜ਼ਰ ਸਨ।