ਸੂਬਾ ਸਰਕਾਰ ਨੇ ਪੈਸੇ ਕਮਾਉਣ ਲਈ ਤਾਲਾਬੰਦੀ ਦੌਰਾਨ ਵੀ ਠੇਕੇ ਖੋਲ੍ਹੇ : ਬਲਜਿੰਦਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨ ਤਾਰਨ ਅਧੀਨ ਕਰੀਬ ਪੰਜ ਪਿੰਡਾਂ ਵਿਚ ਵੀਰਵਾਰ ਤੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

Baljinder Kaur

ਤਰਨ ਤਾਰਨ, 1 ਅਗੱਸਤ (ਅਜੀਤ ਘਰਿਆਲਾ) : ਤਰਨ ਤਾਰਨ ਅਧੀਨ ਕਰੀਬ ਪੰਜ ਪਿੰਡਾਂ ਵਿਚ ਵੀਰਵਾਰ ਤੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਸਰਕਾਰ ਦੀ ਨਲਾਇਕੀ ਕਾਰਨ ਹੈ। ਇਹ ਪ੍ਰਗਟਾਵਾ ਆਪ ਪਾਰਟੀ ਦੀ ਵਿਧਾਇਕ ਬਲਜਿੰਦਰ ਵਲੋਂ ਸਾਥੀਆਂ ਸਮੇਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਵਿਚ ਗਏ ਲੋਕਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੀਤਾ।

 

ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾ ਲਾਕਡਾਊਨ ਦੌਰਾਨ ਪੈਸੇ ਕਮਾਉਣ ਲਈ ਪੰਜਾਬ ਅੰਦਰ ਸ਼ਰਾਬ ਦੇ ਠੇਕੇ ਖੁਲ੍ਹਵਾਏ ਇਸੇ ਦੌਰਾਨ ਨਾਜਾਇਜ਼ ਸ਼ਰਾਬ ਦਾ ਮਾਫ਼ੀਆ ਸਰਗਰਮ ਹੋਇਆ ਹੈ ਅਤੇ ਨਸ਼ੇ ਨੂੰ ਬੜਾਵਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰੁਤ ਮ੍ਰਿਤਕਾਂ ਦੇ ਪਰਵਾਰਾਂ ਨੂੰ 25 ਲੱਖ ਮੁਆਵਜ਼ੇ ਦੇ ਨਾਲ-ਨਾਲ ਨੌਕਰੀ ਵੀ ਦੇਵੇ। ਇਸ ਮੌਕੇ ਰਣਜੀਤ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ, ਡਾ. ਕਸ਼ਮੀਰ ਸਿੰਘ ਸੋਹਲ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।