ਦੇਸ਼ ਵਿਚ ਇਕ ਦਿਨ 'ਚ ਕੋਵਿਡ 19 ਦੇ ਰੀਕਾਰਡ 57,118 ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧੀ

Coronavirus

ਨਵੀਂ ਦਿੱਲੀ, 1 ਅਗੱਸਤ : ਦੇਸ਼ 'ਚ ਸਨਿਚਰਵਾਰ ਨੂੰ ਇਕ ਦਿਨ 'ਚ ਕੋਵਿਡ 19 ਦੇ ਸਭ ਤੋਂ ਵਧ 57,118 ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧ ਕੇ 16,95,988 ਹੋ ਗਈ ਜਦਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਕੇ 10,94,374 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਦੇ ਅੰਕੜਿਆਂ ਮੁਤਾਬਕ ਇਕ ਦਿਨ 'ਚ 764 ਲੋਕਾਂ ਦੀ ਮੌਤ ਦੇ ਬਾਅਦ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 36,511 ਹੋ ਗਈ ਹੈ।

ਦੇਸ਼ 'ਚ ਫਿਲਹਾਲ 5,65,103 ਪੀੜਤ ਮਰੀਜ਼ ਇਲਾਜ ਅਧੀਨ ਹਨ। ਅੰਕੜਿਆਂ ਮੁਤਾਬਕ ਕੋਵਿਡ 19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 64.53 ਫ਼ੀ ਸਦੀ ਹੈ ਜਦਕਿ ਮੌਤ ਦਰ ਹੋਰ ਘੱਟ ਕੇ 2.15 ਫ਼ੀ ਸਦੀ ਰਹਿ ਗਈ ਹੈ। ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਕੋਵਿਡ 19 ਦੇ ਮਾਮਲੇ 50,000 ਤੋਂ ਵਧ ਸਾਹਮਣੇ ਆਏ ਹਨ। ਪੀੜਤਾਂ ਦੇ ਕੁਲ ਮਾਮਲਿਆਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।        (ਪੀ.ਟੀ.ਆਈ)