ਈਦ ਉਲ ਅੱਜਹਾ (ਬਕਰਈਦ) ਰਿਹਾ ਫਿੱਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਆਦਾਤਰ ਘਰਾਂ ਵਿਚ ਹੀ ਅਦਾ ਕੀਤੀ ਗਈ ਨਮਾਜ਼

Eid-ul-Adha amid Covid-19

ਮੋਗਾ, 1 ਅਗੱਸਤ (ਜਸਵਿੰਦਰ ਸਿੰਘ ਧੱਲੇਕੇ): ਅੱਜ ਈਦ ਉਲ ਅੱਜਹਾ (ਬਕਰਈਦ) ਦੀ ਨਮਾਜ਼ ਮੋਗਾ ਸ਼ਹਿਰ ਦੀਆ ਮਸਜਿਦਾਂ ਵਿਚ ਅਦਾ ਕੀਤੀ ਗਈ। ਕੋਵਿਡ-19 ਦੇ ਚਲਦਿਆਂ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਪੜ੍ਹਨ ਤੋਂ ਪਹਿਲਾਂ ਮਸਜਿਦਾਂ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਸਮਾਜਕ ਦੂਰੀ ਦੀ ਪਾਲਣਾ ਕੀਤੀ ਗਈ। ਇਸ ਲਈ ਮੋਗੇ ਦੀ ਜਾਮਾ ਮਸਜਿਦ ਤੇ ਮਸਜਿਦ ਨੂਰ ਏ ਇਲਾਹੀ ਵਿਚ ਦੋ-ਦੋ ਵਾਰੀ ਨਮਾਜ ਅਦਾ ਕੀਤੀ ਗਈ ਜਦ ਕਿ ਮਦੀਨਾ ਮਸਜਿਦ ਬਹੋਨਾ ਚੌਂਕ 'ਚ ਇਕੋ ਵਾਰੀ ਪੜੀ ਗਈ।  

ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਘਰਾਂ ਵਿਚ ਹੀ ਅਦਾ ਕੀਤੀ। ਇਸ ਮੌਕੇ ਮੁਸਲਿਮ ਭਲਾਈ ਯੁਵਾ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਅਮਜਦ ਖ਼ਾਨ, ਸੌਦਾਗਰ ਅਲੀ ਸਾਗਰ, ਸਾਬਕਾ ਸਰਪੰਚ ਮੁਕੰਦ ਦਿਨ, ਹਾਫ਼ਿਜ਼ ਸਦਾਮ ਹੁਸੈਨ. ਕਾਰੀ ਅਬਦੁਲ ਰਹਿਮਾਨ  ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ਦੇਸ਼ ਭਰ ਵਿਚ ਅਮਨ ਸ਼ਾਂਤੀ ਦੀ ਦੁਆ ਮੰਗੀ ਅਤੇ ਸਮੂਹ ਦੇਸ਼ ਵਾਸੀਆਂ ਨੂੰ ਈਦ ਦੇ ਤਿਉਹਾਰ ਦੀਆ ਮੁਬਾਰਕਾਂ ਦਿਤੀਆਂ।