ਗੋਲਡੀ ਤੇ ਪੁਨੀਤ ਦਾ ਚਿੱਠਾ ਖੋਲਣ ਵਾਲੇ SHO ਕ੍ਰਿਸ਼ਨ ਚੋਧਰੀ ਨੂੰ ਮਿਲਣ ਲੱਗੀਆਂ ਧਮਕੀਆਂ  

ਏਜੰਸੀ

ਖ਼ਬਰਾਂ, ਪੰਜਾਬ

ਨੀਲੋਂ ਨਹਿਰ ਤੇ ਜਾ ਕੇ ਹੋਇਆ ਲਾਇਵ

NGO Threats Goldy PP PP Puneet Choudary krishan Lal Punjab India

ਪਟਿਆਲਾ: ਗੋਲਡੀ ਤੇ ਪੁਨੀਤ ਬਾਰੇ ਬੇਧੜਕ ਹੋ ਕੇ ਬੋਲਣ ਵਾਲਾ SHO ਕ੍ਰਿਸ਼ਨ ਚੌਧਰੀ ਨੂੰ ਹੁਣ ਧਮਕੀਆਂ ਮਿਲਣ ਲੱਗ ਗਈਆਂ ਹਨ। ਉਸ ਦਾ ਕਹਿਣਾ ਹੈ ਕੇ ਉਸ ਨੂੰ ਪਟਿਆਲੇ ਤੋਂ ਗੋਲਡੀ ਦੇ ਭਰਾਵਾਂ ਨੇ ਧਮਕੀਆਂ ਦਿੱਤੀਆਂ ਨੇ ਜਿਸ ਤੋਂ ਬਾਅਦ ਉਹ ਪਟਿਆਲੇ ਦੀ ਨਹਿਰ ਤੇ  ਪਹੁੰਚ ਗਏ ਜਿਥੇ ਜਾ ਕੇ ਉਸ ਨੇ ਲਾਇਵ ਹੋ ਕੇ ਧਕਮੀ ਦੇਣ ਵਾਲੇ ਨੂੰ ਲਲਕਾਰਿਆ ਹੈ। SHO ਦਾ ਕਹਿਣਾ ਹੈ ਕੇ ਉਹ ਕਿਸੇ ਤੋਂ ਨਹੀਂ ਡਰਦਾ ਉਹ ਇਸੇ ਤਰਾਂ ਬੇਧੜਕ ਹੋ ਕੇ ਬੋਲੇਗਾ।

ਦਸ ਦਈਏ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ। ਪਰ ਕੁੱਝ ਦਿਨ ਪਹਿਲਾਂ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਸਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।” ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ।

ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ। ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਪਰ ਹੁਣ ਉਹ ਉਹਨਾਂ ਦੀ ਗੱਲ ਕਾਨਫਰੰਸਿੰਗ ਤੇ ਕਰਵਾਉਣਗੇ ਤਾਂ ਜੋ ਸਾਰਾ ਹਿਸਾਬ-ਕਿਤਾਬ ਸਾਹਮਣੇ ਆ ਸਕੇ।

ਇਸ ਦੇ ਨਾਲ ਹੀ ਸਾਬਕਾ ਐਸਐਚਓ ਨੇ ਹੋਰ ਵੀ ਕਈ ਵੱਡੇ-ਵੱਡੇ ਇਲਜ਼ਾਮ ਲਗਾਉਂਦੇ ਹੋਏ ਆਖਿਆ ਕਿ, “ਇਹਨਾਂ ਸਮਾਜ ਸੇਵੀਆਂ ਵੱਲੋਂ ਘਰ ਬਣਾਉਣ ਲਈ ਪਲਾਂਟ ਲੈਣ ਦੀ ਮੰਗ ਕੀਤੀ ਜਾਂਦੀ ਹੈ। ਉਹ ਰਾਸ਼ਨ ਵੀ 1000 ਜਾਂ 1500 ਦਾ ਲੈ ਕੇ ਦਿੰਦੇ ਹਨ ਬਾਕੀ ਪੈਸੇ ਅਪਣੇ ਕੋਲ ਰੱਖਦੇ ਹਨ।” ਕ੍ਰਿਸ਼ਨ ਚੌਧਰੀ ਨੇ ਅੱਗੇ ਆਖਿਆ ਕਿ ਮੱਤੇਵਾੜਾ ਜੰਗਲ ਨੂੰ ਕੱਟਣ ਦਾ ਮੁੱਦਾ ਉੱਠਿਆ ਤਾਂ ਉਸ ਸਮੇਂ ਇਹ ਸਮਾਜ ਸੇਵੀ ਕਿੱਥੇ ਸਨ?

ਉਹਨਾਂ ਵੱਲੋਂ ਆਵਾਜ਼ ਕਿਉਂ ਨਹੀਂ ਚੁੱਕੀ ਗਈ। ਉਹਨਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਇਹਨਾਂ ਸਮਾਜ ਸੇਵੀਆਂ ਤੇ ਕੰਟਰੋਲ ਕਰਨ। ਐਨਆਰਆਈਜ਼ ਆਪ ਸਿੱਧੇ ਤੌਰ ਤੇ ਪੰਜਾਬ ਵਿਚ ਵਸਦੇ ਗਰੀਬ ਲੋਕਾਂ ਦੀ ਮਦਦ ਕਰਨਗੇ ਤੇ ਉਹਨਾਂ ਦੇ ਖਾਤਿਆਂ ਵਿਚ ਆਪ ਪੈਸੇ ਪਾਉਣਗੇ। ਦਸ ਦਈਏ ਕਿ ਸਮਾਜ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।