ਅਡਾਨੀ ਦੀ ਕਿਲ੍ਹਾ ਰਾਏਪੁਰ ਵਾਲੀ ਖ਼ੁਸ਼ਕ–ਬੰਦਰਗਾਹ ’ਤੇ ਲੱਗੇ ਲਗਾਤਾਰ ਧਰਨੇ ਦੇ 7 ਮਹੀਨੇ ਹੋਏ ਪੂਰੇ
ਅਡਾਨੀ ਦੀ ਕਿਲ੍ਹਾ ਰਾਏਪੁਰ ਵਾਲੀ ਖ਼ੁਸ਼ਕ–ਬੰਦਰਗਾਹ ’ਤੇ ਲੱਗੇ ਲਗਾਤਾਰ ਧਰਨੇ ਦੇ 7 ਮਹੀਨੇ ਹੋਏ ਪੂਰੇ
ਡੇਹਲੋਂ, 1 ਅਗੱਸਤ (ਹਰਜਿੰਦਰ ਸਿੰਘ ਗਰੇਵਾਲ) : ਕਾਲੇ ਕਾਨੂੰਨਾ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਅਡਾਨੀ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਲਗਾਏ ਲਗਾਤਾਰ ਧਰਨੇ ਤੇ ਅੱਜ ਸੱਤ ਮਹੀਨੇ ਪੂਰੇ ਹੋ ਗਏ ਹਨ ਇਸ ਮੋਰਚੇ ਨੇ ਮੋਦੀ ਸਰਕਾਰ ਅਤੇ ਅਡਾਨੀਆ ਦੇ ਭਾਰੀ ਦਬਾਉ ਨੂੰ ਝਲਦਿਆਂ ਖੱਟੀਆਂ ਮਿੱਠੀਆਂ ਯਾਦਾਂ ਅਤੇ ਨਵੇਂ ਨਵੇਂ ਜਜ਼ਬਿਆਂ ਨਾਲ ਇਹ ਅੰਦੋਲਨ ਜਾਰੀ ਰਖਿਆ ਹੋਇਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਇਕ ਜਨਵਰੀ ਤੋਂ ਜਾਰੀ ਅਡਾਨੀਆ ਦੀ ਖੁਸ਼ਕ ਬੰਦਰਗਾਹ ’ਤੇ ਲਗਾਤਾਰ ਧਰਨੇ ਨੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ।
ਇਸ ਧਰਨੇ ’ਤੇ ਔਰਤਾਂ ਨੇ ਵੱਡਾ ਇਕੱਠ ਕਰ ਕੇ ਨਿਰੋਲ ਔਰਤਾਂ ਵਲੋਂਂ ਟਰੈਕਟਰ ਮਾਰਚ ਕਰ ਕੇ ਇਲਾਕੇ ਵਿਚ ਇਨਕਲਾਬੀ ਜਾਗੋਆਂ ਕੱਢ ਕੇ ਉਨ੍ਹਾਂ ਨੂੰ ਮੋਰਚਿਆਂ ਵਿਚ ਵਧ ਚੜ ਕੇ ਹਿੱਸਾ ਲੈਣ ਲਈ ਪਰੇਰਿਆ। ਬੱਚਿਆਂ ਵਲੋਂਂ ਆਪ ਹੀ ਸਟੇਜ ਲਗਾ ਕੇ ਗੀਤ ਕਵਿਤਾਵਾਂ ਤੇ ਸਕਿੱਟਾਂ ਪੇਸ਼ ਕਰ ਕੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਨੂੰ ਬੱਚਿਆਂ ਵਲੋਂ ਮਨੁੱਖੀ ਬਣਾ ਕੇ ਘੇਰਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਕੌਰ, ਸੁਖਵਿਦਰ ਕੌਰ, ਮਨਜੀਤ ਕੌਰ, ਸੁਰਜੀਤ ਸਿੰਘ, ਬਲਦੇਵ ਸਿੰਘ ਧੁਰਕੋਟ, ਮਨਜੀਤ ਸਿੰਘ ਗੁੱਜਰਵਾਲ, ਹਰਜੀਤ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲਾ ਰਾਏਪੁਰ, ਗੁਰਮੀਤ ਸਿੰਘ ਪੰਮੀ, ਚਮਕੌਰ ਸਿੰਘ ਛਪਾਰ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਬਲਜੀਤ ਸਿੰਘ ਘੁੰਗਰਾਣਾ, ਜਤਿੰਦਰ ਸਿੰਘ, ਬਲਦੇਵ ਸਿੰਘ, ਗੁਲਜਾਰ ਸਿੰਘ, ਸ਼ਾਹਦੀਪ ਯਾਦਵ, ਦਵਿੰਦਰ ਸਿੰਘ ਬੱਲੋਵਾਲ, ਸਿਕੰਦਰਪਾਲ ਸਿੰਘ, ਸੈਂਡੀ ਜੜਤੌਲੀ, ਬੱਬੂ ਜੜਤੌਲੀ, ਚਤਰ ਸਿੰਘ, ਸੋਹਣ ਸਿੰਘ, ਰਣਧੀਰ ਸਿੰਘ, ਭਜਨ ਸਿੰਘ, ਜਥੇਦਾਰ ਰਾਜਵੀਰ ਸਿੰਘ ਰੋਡਾ, ਗੁਰਚਰਨ ਸਿੰਘ ਅਤੇ ਹਾਕਮ ਸਿੰਘ ਆਦਿ ਹਾਜ਼ਰ ਸਨ।